ਸਾਡੀਆਂ ਧੀਆਂ, ਸਾਡੀ ਸ਼ਾਨ, ਸਾਡੇ ਕੁੱਲ ਦਾ ਇਹ ਨਿਸ਼ਾਨ, ਬੇਟਾ ਬੇਟੀ ਇਕ ਸਮਾਨ

    0
    135

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਾਡੀਆਂ ਧੀਆਂ, ਸ਼ਾਡੀ ਸ਼ਾਨ, ਸ਼ਾਡੇ ਕੁੱਲ ਦਾ ਇਹ ਨਿਸ਼ਾਨ। ਬੇਟਾ ਬੇਟੀ ਇਕ ਸਮਾਨ ਵਿਸ਼ੇ ਨੂੰ ਸਮਰਪਿਤ ਸਿਹਤ ਵਿਭਾਗ ਵਲੋਂ ਧੀਆਂ ਦੀ ਲੋਹੜੀ ਸੰਬੰਧੀ ਜ਼ਿਲ੍ਹਾ ਹਸਪਤਾਲ ਵਿਖੇ ਸਿਵਲ ਸਰਜਨ ਪ੍ਰਧਾਨਗੀ ਹੇਠ ਧੀਆਂ ਦੀ ਲੋਹੜੀ ਮਨਾ ਕੇ ਇਕ ਸਮਾਗਮ ਦੌਰਾਨ 12 ਨਵਜਾਤ ਬੱਚੀਆ ਨੂੰ ਸਨਮਾਨਿਕ ਕੀਤਾ ਗਿਆ। ਇਸ ਮੌਕੇ ਸਿਵਲ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਰੁਣ ਵਰਮਾਂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਇ. ਸਿਵਲ ਹਸਪਤਾਲ ਡਾ. ਜਸਵਿੰਦਰ ਸਿੰਘ ਅਤੇ ਸਵਾਤੀ, ਡਾ. ਸ਼ਿਪਰਾਂ ਧੀਮਾਨ, ਚੀਫ ਫਾਰਮੇਸੀ ਅਫ਼ਸਰ ਜਤਿੰਦਰ ਪਾਲ ਸਿੰਘ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਲਾਇਨ ਕਲੱਬ ਵਲੋਂ ਵਿਜੈ ਅਰੋੜਾ, ਪ੍ਰਿੰਸੀਪਲ ਤ੍ਰਿਸ਼ਲਾ, ਰਾਜਵਿੰਦਰ ਕੌਰ ਐਲ. ਐਚ. ਵੀ., ਅਭੈ ਮੋਹਨ ਸ਼ਰਮਾਂ, ਕੇਵਲ ਕ੍ਰਿਸ਼ਨ, ਅਨਦੀਪ ਸਿੰਘ, ਹਰਰੂਪ ਕੁਮਾਰ ਮਾਸ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ।

    ਲੋਹੜੀ ਸਮਾਗਮ ਮੌਕੇ ਹਾਜਰੀਨ ਨੂੰ ਸਬੋਧਨ ਕਰਦਿਆ ਡਾ. ਰਣਜੀਤ ਸਿੰਘ ਨੇ ਜ਼ਿਲ੍ਹੇ ਵਾਸੀਆ ਨੂੰ ਲੋਹੜੀ ਦੀ ਮੁਬਾਰਿਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਨਵਜਾਤ ਬੱਚੀਆਂ ਦਾ ਲੋਹੜੀ ਮਨਾ ਕੇ ਸਮਾਜ ਨੂੰ ਬੇਟੀ ਦੀ ਮਹੱਤਤਾ ਬਾਰੇ ਜਾਣ ਕਰਵਾਉਣਾ ਹੈ ਅਤੇ ਲੜਕੀਆਂ ਦੀ ਘਾਟ ਕਾਰਨ ਸਮਾਜ ਵਿੱਚ ਫੈਲਿਆ ਸਤੁੰਲਨ ਅਤੇ ਬਰਾਈਆ ਨੂੰ ਦੂਰ ਕਰਨ ਲਈ ਬੇਟੀ ਨੂੰ ਪਰਿਵਾਰ ਦਾ ਅਹਿਮ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਸਮਾਜਿਕ ਬੁਰਾਈਆ ਜਿਵੇਂ ਦਾਜ, ਅਨਪੜਤਾ ਕਾਰਨ ਪਹਿਲੇ ਸਮੇਂ ਵਿੱਚ ਲੋਕ ਲੜਕੀਆਂ ਨੂੰ ਪਰਿਵਾਰ ਵਿੱਚ ਸਨਮਾਨ ਨਹੀਂ ਦਿੰਦੇ ਸਨ। ਪਰ ਅੱਜ ਦੇ ਸਮੇਂ ਵਿੱਚ ਲ਼ੜਕੀਆਂ ਪੜ੍ਹ-ਲਿਖ ਕੇ ਉੱਚੇ ਪੱਧਰ ਤੇ ਬਿਰਾਜਮਾਨ ਹਨ ਤੇ ਬੇਟਾ ਬੇਟੀ ਇਕ ਸਮਾਨ ਹਨ ਅਤੇ ਲਿੰਗ ਅਨੁਪਾਤ ਦੇ ਸਧਾਰ ਲਈ ਸਿਹਤ ਮਹਿਕਮਾ ਤੱਤ ਪਰ ਹੈ।

    ਇਸ ਮੋਕੇ ਡਾ ਅਰੁਣ ਵਰਮਾਂ ਨੇ ਦੱਸਿਆ ਕਿ ਲਿੰਗ ਅਨੁਪਾਤ ਦੇ ਸੁਧਾਰ ਲਈ ਸਰਕਾਰ ਵਲੋਂ ਪੀ.ਸੀ.

    ਐਡ.ਪੀ.ਐਨ.ਡੀ.ਟੀ. ਐਕਟ ਨੂੰ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ ਅਤੇ ਲਿੰਗ ਜਾਂਚ ਨੂੰ ਅਪਰਾਧ ਘੋਸ਼ਿਤ ਕੀਤਾ ਗਿਆ ਹੈ। ਸਮਾਜ ਵਿੱਚ ਲੜਕੀਆਂ ਦਾ ਰੁਤਬਾ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਵਲੋਂ ਕੰਜਕਾਂ ਦੀ ਸਾਭ ਸਕੀਮ ਤਹਿਤ 5 ਸਾਲ ਤੱਕ ਦੀਆਂ ਸਾਰੀਆਂ ਬੱਚੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਹੈ।

    LEAVE A REPLY

    Please enter your comment!
    Please enter your name here