ਵੈਕਸੀਨ ਲਗਾਉਣ ‘ਤੇ ਰੈਸਟੋਰੈਂਟ ‘ਚ ਮੁਫ਼ਤ ਲੰਚ, ਬੀਅਰ-ਸ਼ਰਾਬ ਦੀ ਆਫਰ

    0
    124

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੀ ਦੂਜੀ ਲਹਿਰ ਨੇ ਲਾਗ ਦਾ ਖ਼ਤਰਾ ਵਧਾ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਟੀਕਾਕਰਨ ਦਾ ਕੰਮ ਜ਼ੋਰਾਂ ‘ਤੇ ਹੈ। ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੀਆਂ ਆਕਰਸ਼ਕ ਪੇਸ਼ਕਸ਼ਾਂ ਕਰ ਰਹੀਆਂ ਹਨ। ਇਨ੍ਹਾਂ ਵਿਚ ਰੈਸਟੋਰੈਂਟਾਂ ਵਿਚ ਮੁਫ਼ਤ ਖਾਣੇ ਤੋਂ ਲੈ ਕੇ ਬੀਅਰ ਪਾਰਲਰਾਂ ਵਿਚ ਮੁਫ਼ਤ ਬੀਅਰ ਅਤੇ ਬਾਰ ਵਿਚ ਸਸਤੀ ਸ਼ਰਾਬ ਤੋਂ ਲੈਕੇ ਗਾਂਜੇ (ਭੰਗ) ਦੀਆਂ ਪੇਸ਼ਕਸ਼ਾਂ ਸ਼ਾਮਲ ਹਨ। ਮਸ਼ਹੂਰ ਕੈਬ ਸਰਵਿਸ ਕੰਪਨੀ ਉਬਰ ਨੇ ਇਕ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਦਿੱਲੀ ਵਿਚ 1.5 ਕਰੋੜ ਰੁਪਏ ਦੀ ਮੁਫ਼ਤ ਰਾਈਡ ਦਾ ਐਲਾਨ ਕੀਤਾ ਹੈ। ਇਸਦੇ ਨਾਲ ਲੋਕ ਟੀਕਾ ਲਗਾਉਣ ਲਈ ਕੈਬ ਵਿਚ ਮੁਫ਼ਤ ਸਫਰ ਕਰ ਸਕਦੇ ਹਨ। ਉਸੇ ਸਮੇਂ, ਅਮਰੀਕਾ ਦੇ ਓਹੀਓ ਵਿਚ ਮਾਰਕੀਟ ਗਾਰਡਨ ਬਰੂਅਰੀ ਨੇ ਵੈਕਸੀਨ ਲਗਾਉਣ ਵਾਲੇ ਪਹਿਲੇ 2021 ਲੋਕਾਂ ਨੂੰ ਪੰਜ ਵਾਰ ਬੀਅਰ ਪਿਆਉਣ ਦੀ ਪੇਸ਼ਕਸ਼ ਕੀਤੀ ਹੈ।

    ਚੀਨ ਵਿਚ ਸਰਕਾਰ ਅਤੇ ਕੰਪਨੀਆਂ ਟੀਕਾ ਲਗਵਾਉਣ ਲਈ ਕਈ ਕਿਸਮਾਂ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ। ਹੈਨਾਨ ਪ੍ਰਾਂਤ ਦੇ ਇੱਕ ਸ਼ਹਿਰ ਵਿੱਚ ਸਥਾਨਕ ਸਰਕਾਰ ਨੇ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਅਤੇ ਘਰ ਖੋਹਣ ਦੀ ਧਮਕੀ ਦਿੱਤੀ ਹੈ।ਅਮਰੀਕਾ ਵਿਚ ਮੈਕ ਡੋਨਾਲਡ, AT&T, ਇੰਸਾਕਾਰਟ, ਟਾਰਗੇਟ, ਟ੍ਰੇਡਰ ਜੋਸ, ਕੋਬਾਨੀ ਵਰਗੀਆਂ ਕੰਪਨੀਆਂ ਨੇ ਆਪਣੇ ਅਮਲੇ ਨੂੰ ਟੀਕਾ ਲਗਾਉਣ ਉਤੇ ਛੁੱਟੀ ਅਤੇ ਨਕਦੀ ਦੇਣ ਦਾ ਐਲਾਨ ਕੀਤਾ ਹੈ। ਕਰਮਚਾਰੀਆਂ ਨੂੰ ਟੀਕਾ ਕੇਂਦਰ ਵਿਖੇ ਜਾਣ ਲਈ 30 ਡਾਲਰ ਯਾਨੀ ਤਕਰੀਬਨ 2200 ਰੁਪਏ ਤਕ ਦਾ ਕਿਰਾਇਆ ਦੇਣ ਦਾ ਐਲਾਨ ਵੀ ਕੀਤਾ ਹੈ।

    ਅਮਰੀਕਾ ਦੀ ਮਸ਼ਹੂਰ ਡੋਨਟ ਕੰਪਨੀ ਕ੍ਰਿਸਪੀ ਕਰੀਮ ਨੇ ਟੀਕਾ ਲਗਵਾਉਣ ਵਾਲਿਆਂ ਨੂੰ 2021 ਤੱਕ ਹਰ ਰੋਜ਼ ਮੁਫ਼ਤ ਵਿਚ ਡੋਨਟ ਖਵਾਉਣ ਦੀ ਪੇਸ਼ਕਸ਼ ਕੀਤੀ ਹੈ। ਇਸਦੇ ਲਈ ਲੋਕਾਂ ਨੂੰ ਸਿਰਫ਼ ਮਾਡਰੇਨਾ, ਫਾਈਜ਼ਰ ਜਾਂ ਜੌਹਨਸਨ ਅਤੇ ਜਾਨਸਨ ਟੀਕਾ ਲਗਵਾਉਣ ਦਾ ਕਾਰਡ ਦਿਖਾਉਣਾ ਹੈ। ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਕਾਰੋਬਾਰ ਕਰ ਰਹੀ ਕੰਪਨੀ ਮਾਰਕੀਟ ਗਾਰਡਨ ਬਰੂਅਰੀ ਨੇ ਵੈਕਸੀਨ ਲਗਵਾਉਣ ਵਾਲੇ ਪਹਿਲੇ 2021 ਲੋਕਾਂ ਨੂੰ 5 ਵਾਰ ਮੁਫ਼ਤ ਵਿੱਚ ਬੀਅਰ ਪੀਣ ਦੀ ਪੇਸ਼ਕਸ਼ ਕੀਤੀ ਹੈ।

    ਇਸੇ ਤਰ੍ਹਾਂ ਮਿਸ਼ੀਗਨ ਵਿਚ ਮੈਡੀਕਲ ਮਾਰਿਜੁਆਨਾ ਵੇਚਣ ਵਾਲੀ ਇਕ ਕੰਪਨੀ ਨੇ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਮੁਫ਼ਤ ਰੋਲਡ ਜੁਆਇੰਟ (ਭੰਗ) ਦੇਣ ਦਾ ਵਾਅਦਾ ਕੀਤਾ ਹੈ।

    LEAVE A REPLY

    Please enter your comment!
    Please enter your name here