ਵਿਦੇਸ਼ਾਂ ਵਿਚ ਗਏ ਸੈਲਾਨੀ ਸਰਕਾਰ ਨੂੰ ਵਾਪਸੀ ਦੀ ਲਗਾਏ ਰਹੇ ਹਨ ਗੁਹਾਰ :

    0
    129

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ ਤੋ ਵਿਦੇਸ਼ ਗਏ ਸੈਲਾਨੀ/ਕਾਰੋਬਾਰੀ ਆਪਣੇ ਵਤਨ ਵਾਪਸ ਪਰਤਣ ਲਈ ਲਗਾਤਾਰ ਪ੍ਰਧਾਨ ਮੰਤਰੀ ਦਫ਼ਤਰ, ਵਿਦੇਸ਼ ਮੰਤਰਾਲਾ, ਹਵਾਵਾਜੀ ਮੰਤਰਾਲਾ, ਹਾਈ ਕਮਿਸ਼ਨ ਅਤੇ ਕੋਸਲੇਟ ਜਨਰਲ ਤੋਂ ਕੋਈ ਵੀ ਹੁੰਗਾਰਾ ਨਾ ਮਿਲਣ ਕਾਰਨ ਭਾਰੀ ਨਿਰਾਸ਼ਾ ਵਿਚ ਹਨ।

    ਉਨ੍ਹਾਂ ਦੀ ਮੈਯੂਸੀ ਦਾ ਆਲਮ ਇਹ ਹੈ ਕਿ ਉਨ੍ਹਾਂ ਵਲੋਂ ਉਪਰੋਕਤ ਅਦਾਰਿਆਂ ਨੂੰ ਵੱਖ ਵੱਖ ਸੋਸ਼ਲ ਮੀਡੀਆ ਮਾਧੀਅਮ ਰਾਹੀ ਕੀਤੀ ਜਾ ਰਹੀ ਗੁਹਾਰ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਦਾ ਰੋਸਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਹਾਲਤ ਇਥੋਂ ਤੱਕ ਤਰਸਯੋਗ ਹੋ ਗਈ ਹੈ ਕਿ ਇਹ ਸੈਲਾਨੀ ਆਪਣੇ ਵਤਨ ਪਰਤਣ ਲਈ ਆਪਣੇ ਆਪਣੇ ਖੇਤਰਾਂ ਦੀ ਸੀਨੀਅਰ ਲੀਡਰਸ਼ਿਪ ਨੂੰ ਹਰ ਮਾਧਿਅਮ ਰਾਹੀ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਅਣਹੋਣੀ ਤੋਂ ਪਹਿਲਾ ਵਾਪਸ ਵਤਨ ਲਿਆਉਣ ਲਈ ਕੇਂਦਰ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਜਾਵੇ ਅਤੇ ਵਿਸੇਸ਼ ਉਡਾਣਾਂ ਰਾਹੀ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ।

    ਕੁਝ ਦਿਨਾਂ ਲਈ ਵਿਦੇਸ਼ ਗਏ ਇਹ ਸੈਲਾਨੀ ਜਿਨ੍ਹਾਂ ਨੇ 22 ਮਾਰਚ ਤੋਂ ਹੁਣ ਤੱਕ ਵਾਪਸ ਘਰ ਭਾਰਤ ਪਰਤਣਾ ਸੀ ਅਚਾਨਕ ਹਵਾਈ ਉਡਾਣਾਂ ਬੰਦ ਹੋਣ ਨਾਲ ਵਿਦੇਸ਼ ਵਿਚ ਫਸ ਗਏ। ਉਨ੍ਹਾਂ ਦੀਆਂ ਏਅਰ ਲਾਈਨਜ਼ ਨੇ ਉਡਾਣਾਂ ਰੱਦ ਹੋਣ ਦੀ ਸੂਚਨਾ ਦੇ ਕੇ ਆਪਣੇ ਦਫ਼ਤਰਾਂ ਅਤੇ ਤਾਲਮੇਲ ਦੇ ਸਾਰੇ ਸਾਧਨਾਂ ਨੂੰ ਜਿੰਦਰੇ ਜੜ ਦਿੱਤੇ। ਬੀਮਾ ਕੰਪਨੀਆ ਨੇ ਯਾਤਰਾ ਤੇ ਸਿਹਤ ਬੀਮਾ ਅੱਗੇ ਨਹੀਂ ਵਧਾਇਆ ਅਤੇ ਸੀਮਤ ਸਾਧਨ ਹੋਣ ਕਾਰਨ ਇਹ ਸੈਲਾਨੀ ਬਹੁਤ ਹੀ ਮਾਯੂਸੀ ਦੇ ਆਲਮ ਵਿਚ ਹਨ। ਉਨ੍ਹਾਂ ਦੀ ਨਿਰਾਸ਼ਾ ਦਾ ਆਲਮ ਉਸ ਸਮੇਂ ਹੋਰ ਵੱਧ ਗਿਆ ਜਦੋਂ ਭਾਰਤ ਸਰਕਾਰ ਦੇ ਸਾਰੇ ਅਦਾਰਿਆਂ ਪ੍ਰਧਾਨ ਮੰਤਰੀ ਦਫ਼ਤਰ, ਵਿਦੇਸ਼ ਮੰਤਰਾਲਾ, ਹਵਾਵਾਜੀ ਮੰਤਰਾਲਾ, ਹਾਈ ਕਮਿਸ਼ਨ ਅਤੇ ਕੋਸਲੇਟ ਜਨਰਲ ਦਫ਼ਤਰਾਂ ਵਲੋਂ ਉਨ੍ਹਾਂ ਨੂੰ ਢੁੱਕਵੇ ਜਵਾਬ ਮਿਲਣੇ ਬੰਦ ਹੋ ਗਏ।

    ਭਾਰਤ ਸਰਕਾਰ ਵਲੋਂ ਇਹ ਪੱਖ ਦੇ ਕੇ ਵਿਦੇਸ਼ ਗਏ ਸੈਲਾਨੀਆ ਦੇ ਜਖ਼ਮਾਂ ਨੂੰ ਹੋਰ ਅੱਲਾ ਕਰ ਦਿੱਤਾ ਕਿ ਵਿਦੇਸ਼ ਵਿਚ ਫਸੇ ਲੱਖਾਂ ਲੋਕਾਂ ਨੂੰ ਮੌਜੂਦਾ ਸਥਿਤੀ ਵਿਚ ਵਤਨ ਵਾਪਸ ਨਹੀਂ ਲਿਆਦਾ ਜਾ ਸਕਦਾ ਜਦੋ ਕਿ ਅਮਰੀਕਾ, ਕੈਨੇਡਾ, ਇੰਗਲੈਡ, ਫਰਾਂਸ, ਇਟਲੀ, ਸਪੇਨ, ਸਾਊਥ ਕੋਰੀਆ ਵਰਗੇ ਦੇਸ਼ਾ ਦੇ ਵਿਚ ਕਰੋਨਾ ਬਿਮਾਰੀ ਦੀ ਹਾਲਤ ਕਾਫ਼ੀ ਖ਼ਤਰਨਾਕ ਮਿਆਰ ਤੇ ਪੁੱਜਣ ਦੇ ਬਾਵਜੂਦ ਉਨ੍ਹਾਂ ਮੁਲਖਾਂ ਵਲੋਂ ਆਪਣੇ ਨਾਗਰਿਕਾਂ ਨੁੰ ਲਗਾਤਾਰ ਭਾਰਤ ਤੋ ਲੈ ਜਾਇਆ ਜਾ ਰਿਹਾ ਹੈ।

    ਇਸ ਦਾ ਦੂਜਾ ਪੱਖ ਇਹ ਹੈ ਕਿ ਵਿਦੇਸ਼ੀ ਸੈਲਾਨੀ ਜਿਨ੍ਹਾਂ ਕੋਲ ਵਾਪਸੀ ਦੀ ਟਿਕਟ ਹੈ ਉਹ ਨਵੀਆਂ ਟਿਕਟਾਂ ਲੈ ਕੇ ਚਾਟਰ ਉਡਾਣਾਂ ਰਾਹੀ ਵੀ ਵਾਪਸ ਆਉਣ ਲਈ ਤਿਆਰ ਹਨ। ਜਿਹੜੇ ਲੱਖਾਂ ਵਿਦੇਸ਼ ਗਏ ਵਿਦਿਆਰਥੀਆਂ ਜਾਂ ਵਰਕ ਵੀਜ਼ਾ ਤੇ ਗਏ ਲੋਕਾਂ ਦੀ ਵਾਪਸੀ ਦੀ ਭਾਰਤ ਸਰਕਾਰ ਗਿਣਤੀ ਦੱਸ ਕੇ ਲੋਕਾਂ ਨੁੰ ਗੁੰਮਰਾਹ ਕਰ ਰਹੀ ਹੈ। ਉਹ ਵੱਡੀ ਗਿਣਤੀ ਵਿਚ ਵਾਪਸ ਵਤਨ ਨਹੀ ਪਰਤਣਾ ਚਾਹੁੰਦੇ ਕਿਉਕਿ ਉਨ੍ਹਾਂ ਦੇ ਕੋਲ ਲੰਬੇ ਸਮੇਂ ਦਾ ਵੀਜ਼ਾ ਅਤੇ ਵਿਦੇਸ਼ ਵਿਚ ਟਿਕਣ ਦੇ ਢੁੱਕਵੇਂ ਪ੍ਰਬੰਧ, ਸਿਹਤ ਬੀਮੇ ਮੌਜੂਦ ਹਨ।

    ਉਨ੍ਹਾਂ ਦੀ ਵਿਦੇਸ਼ਾਂ ਵਿਚ ਗੁਰਦੁਆਰਾ ਸਹਿਬਾਨ ਦੀਆ ਕਮੇਟੀਆ, ਧਾਰਮਿਕ ਸੰਸਥਾਵਾਂ ਵਲੋਂ ਹਰ ਤਰਾਂ ਦੀ ਮੱਦਦ ਕੀਤੀ ਜਾ ਰਹੀ ਹੈ। ਸਰਕਾਰ ਨੇ ਕਿਰਾਏ ਅਤੇ ਫੀਸਾਂ ਦੀ ਅਦਾਇਗੀ ਦੇ ਨਿਯਮ ਵੀ ਨਰਮ ਕਰ ਦਿੱਤੇ ਹਨ ਪ੍ਰੰਤੂ ਵਿਦੇਸ਼ ਗਏ ਸੈਲਾਨੀਆਂ ਨੂੰ ਜਾਣਕਾਰੀ ਦੀ ਅਣਹੋਂਦ ਕਾਰਨ ਇਨ੍ਹਾਂ ਸੰਸਥਾਵਾ ਨਾਲ ਤਾਲਮੇਲ ਕਰਨ ਵਿਚ ਕਾਫ਼ੀ ਔਕੜ ਪੇ਼ਸ ਆ ਰਹੀ ਹੈ।

    ਭਾਰਤ ਤੋਂ ਵਿਦੇਸ਼ ਗਏ ਇਨ੍ਹਾਂ ਸੈਲਾਨੀਆਂ ਵਿਚ ਬਹੁਤ ਗਿਣਤੀ ਪੰਜਾਬ ਦੇ ਨਾਗਰਿਕਾਂ ਦੀ ਹੈ ਕਿਉਂਕਿ ਵਿਦੇਸ਼ਾਂ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਗਏ ਹੋਏ ਹਨ। ਜਿਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵਿਦੇਸ਼ਾਂ ਵਿਚ ਸਮਾਜਿਕ ਸਮਾਗਮਾਂ ਵਿਚ ਗਏ ਅਤੇ ਉੱਥੇ ਫਸ ਗਏ। ਇਨ੍ਹਾਂ ਵਿਦੇਸ਼ੀ ਸੈਲਾਨੀਆਂ ਵਲੋਂ ਵਾਰ-ਵਾਰ ਇਹ ਗੁਹਾਰ ਲਗਾਈ ਜਾ ਰਹੀ ਹੈ ਕਿ ਭਾਰਤ ਸਰਕਾਰ ਆਪਣੇ ਵਿਦੇਸ਼ਾਂ ਵਿਚ ਸਥਿਤ ਹਾਈ ਕਮਿਸ਼ਨ ਤੋਂ ਵਾਪਸ ਵਤਨ ਪਰਤਣ ਦੇ ਚਾਹਵਾਨ ਭਾਰਤੀ ਨਾਗਰਿਕਾਂ ਦੇ ਆਂਕੜੇ ਪ੍ਰਾਪਤ ਕਰੇ। ਕਿਉਂਕਿ ਇਨ੍ਹਾਂ ਦੀ ਗਿਣਤੀ ਹਰ ਦੇਸ਼ ਵਿਚ ਸੈਂਕੜਿਆਂ ਵਿੱਚ ਹੀ ਹੈ।

    22 ਮਾਰਚ ਤੋਂ ਅੱਜ ਤੱਕ ਜੋ ਭਾਰਤੀ ਨਾਗਰਿਕ ਆਪਣੀ ਵਾਪਸੀ ਦੀਆ ਟਿਕਟਾਂ ਲੈ ਕੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ ਉਨ੍ਹਾਂ ਦੀ ਗਿਣਤੀ ਵਧੇਰੇ ਹੋਣ ਦੀ ਕੋਈ ਸੰਭਾਵਨਾ ਨਹੀ ਹੈ। ਇਸ ਵਾਰੇ ਭਾਰਤ ਸਰਕਾਰ ਵਲੋਂ ਗੁੰਮਰਾਹ ਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।

    ਮੌਜੂਦਾ ਸਮੇਂ ਪੰਜਾਬ ਸਰਕਾਰ ਨੂੰ ਇਸ ਦਿਸ਼ਾ ਵਿਚ ਵਿਸੇਸ਼ ਉਪਰਾਲੇ ਕਰਨ ਦੀ ਜ਼ੁਰੂਰਤ ਹੈ। ਆਸਟ੍ਰੇਲੀਆ ਵਿਚ ਫਸੇ ਸੈਲਾਨੀ ਐਡਵੋਕੇਟ ਭਰਤ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਤੋ ਲਗਾਤਾਰ ਟੈਲੀਫ਼ੋਨ ਆ ਰਹੇ ਹਨ। ਸੈਲਾਨੀਆਂ ਦੀ ਹਾਲਤ ਬੇਹੱਦ ਤਰਸਯੌਗ ਹੈ ਉਹ ਭਾਰੀ ਮਾਯੂਸੀ ਦੇ ਆਲਮ ਵਿਚ ਹਨ ਕਿਸੇ ਪਾਸਿਓਂ ਆਸ ਦੀ ਕੋਈ ਕਿਰਨ ਵਿਖਾਈ ਨਹੀ ਦੇ ਰਹੀ। ਸਿਹਤ ਸਹੂਲਤਾਂ , ਮਾਲੀ ਸਾਧਨ, ਰਿਹਾਇਸ਼ ਦੀ ਕਾਫ਼ੀ ਔਕੜ ਹੈ। ਭਾਰਤ ਵਿਚ ਸਥਿਤ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਤੋ ਹੀ ਆਸ ਬਾਕੀ ਹੈ।

    LEAVE A REPLY

    Please enter your comment!
    Please enter your name here