ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ ‘ਤੇ ਚਰਚਾ !

    0
    122

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਇੱਥੇ ਦੀ ਇੱਕ ਮੈਡੀਕਲ ਸ਼ੋਪ ਦੇ ਸਾਈਨ ਬੋਰਡ ਦੀ ਇੰਟਰਨੈਟ ‘ਤੇ ਕਾਫ਼ੀ ਚਰਚਾ ਹੋ ਰਹੀ ਹੈ। ਲੋਕ ਤੇਜ਼ੀ ਨਾਲ ਸਾਈਨ ਬੋਰਡ ਵਾਇਰਲ ਕਰ ਰਹੇ ਹਨ। ਸਾਈਨ ਬੋਰਡ ਦੀ ਤਸਵੀਰ ਵਿਚ ਕੁੱਝ ਅਜਿਹਾ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਪੰਜਾਬ ਦੀ ਇਸ ਦੁਕਾਨ ਦੀ ਫੋਟੋ ਨੂੰ ਕਾਫ਼ੀ ਵਖਰੇ ਨਜ਼ਰੀਏ ਨਾਲ ਵੇਖ ਰਹੇ ਹਨ।

    ਦੁਕਾਨ ਦੀ ਫੋਟੋ ਇੰਟਰਨੈੱਟ ‘ਤੇ ਹੋ ਰਹੀ ਹੈ ਵਾਇਰਲ:

    ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਦੁਕਾਨ ਦੇ ਸਾਈਨ ਬੋਰਡ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਹੈ। ਫੋਟੋ ਸ਼ੇਅਰ ਕਰਨ ਵਾਲੇ ਟਵਿਟਰ ਯੂਜ਼ਰ ਨੇ ਸਾਈਨ ਬੋਰਡ ਅਤੇ ਦੁਕਾਨ ਦੇ ਮਾਲਕ ਦੀ ਸ਼ਲਾਘਾ ਕੀਤੀ ਹੈ। ਸਾਈਨ ਬੋਰਡ ਨੂੰ ਵੇਖਣ ‘ਤੇ ਇਹ ਪਤਾ ਲਗਾਇਆ ਜਾ ਹੈ ਕਿ ਧੀਆਂ ਵੀ ਮੈਡੀਕਲ ਦੁਕਾਨ ਦੇ ਕਾਰੋਬਾਰ ਵਿਚ ਸ਼ਾਮਲ ਹਨ।

    ਦੁਕਾਨ ਦੇ ਸਾਈਨ ਬੋਰਡ ਵਿਚ ਧੀਆਂ ਦੀ ਚਰਚਾ :

    ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਸੱਭ ਤੋਂ ਵੱਖਰੀ ਚੀਜ਼ ਮੰਨ ਰਹੇ ਹਨ। ਇਸ ਤੋਂ ਪਹਿਲਾਂ ਆਮ ਤੌਰ ‘ਤੇ ਧੀਆਂ ਨੂੰ ਕਾਰੋਬਾਰ ਵਿਚ ਸ਼ਾਮਲ ਨਾ ਕਰਨ ਦੀ ਪ੍ਰਥਾ ਹੈ, ਪਰ ਦੁਕਾਨ ਮਾਲਕ ਨੇ ਇੱਕ ਚੰਗੀ ਪਹਿਲ ਕੀਤੀ ਹੈ। ਟਵਿੱਟਰ ‘ਤੇ ਯੂਜ਼ਰਸ ਇਸ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ।

    LEAVE A REPLY

    Please enter your comment!
    Please enter your name here