ਮੋਹਾਲੀ ‘ਚ ਵੀ ਕਾਂਗਰਸ ਜਿੱਤੀ, ਹੁਣ 7 ਨਗਰ ਨਿਗਮਾਂ ‘ਚ ਬਣਨਗੇ ਕਾਂਗਰਸ ਦੇ ਮੇਅਰ

    0
    148

    ਮੋਹਾਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੋਹਾਲੀ ਨਗਰ ਨਿਗਮ ਦੇ ਨਤੀਜਿਆਂ ਵਿੱਚ ਵੀ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇੱਥੇ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕੀਤਾ ਹੈ। ਹੁਣ 7 ਨਗਰ ਨਿਗਮਾਂ ਵਿੱਚ ਕਾਂਗਰਸ ਦੇ ਮੇਅਰ ਬਣਨਗੇ। ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਮੁਕੰਮਲ ਸਫਾਇਆ ਹੋ ਗਿਆ ਹੈ। ਕਾਂਗਰਸ ਨੂੰ 37 ਤੇ ਆਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੇ ਚੋਣ ਨਹੀਂ ਲੜੀ। ਆਪ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ। ਬਸਪਾ ਵੀ ਆਪਣਾ ਖਾਤਾ ਨਹੀਂ ਖੋਲ ਸਕੀ ਹੈ।

    ਅਕਾਲੀ ਦਲ ਤੋਂ ਬਰਖਾਸਤ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਜ਼ਾਦ ਧੜੇ ਨੇ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣ ਲੜੀ ਸੀ ਤੇ ਮਹਿਜ਼ 6 ਸੀਟਾਂ ਤੇ ਸਿਮਟੇ ਹਨ। ਕੈਬਨਿਟ ਮੰਤਰੀ ਬਲਬੀਰ ਸਿੱਧੂ ਦੇ ਭਰਾ ਨੇ ਕਾਂਗਰਸ ਲਈ ਦਰਜ ਜਿੱਤ ਦਰਜ ਕੀਤੀ। ਵਾਰਡ ਨੰਬਰ 10 ਤੋਂ ਅਮਰਜੀਤ ਸਿੰਘ ਜੀਤੀ ਜਿੱਤੇ ਹਨ।

    LEAVE A REPLY

    Please enter your comment!
    Please enter your name here