‘ਮਿਸ਼ਨ ਫ਼ਤਹਿ’ ਤਹਿਤ ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ ਕਰਵਾਇਆ ਸਨਮਾਨ ਸਮਾਰੋਹ :

    0
    126

    ਫਾਜ਼ਿਲਕਾ, ਜਨਗਾਥਾ ਟਾਇਮਜ਼: (ਰਵਿੰਦਰ)

    ਫਾਜ਼ਿਲਕਾ : ਕਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ਵਿਚ ਰਹਿ ਕੇ ਕੰਮ ਕਰਨ ਵਾਲੇ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਦੇ ਕਰੋਨਾ ਯੋਧਿਆਂ ਦਾ ਅੱਜ ‘ਮਿਸ਼ਨ ਫ਼ਤਹਿ’ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਬਬਿਤਾ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਕਰਵਾਏ ਗਏ ਇਸ ਸਾਦੇ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿਚ ਐੱਸਐੱਮਓ ਡਾ. ਬਬਿਤਾ ਤੋਂ ਇਲਾਵਾ, ਜ਼ਿਲ੍ਹਾ ਡੈਂਟਲ ਅਫ਼ਸਰ ਡਾ. ਅਨੀਤਾ ਕਟਾਰੀਆ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂੰ, ਮੈਡੀਕਲ ਅਫ਼ਸਰ ਡਾ. ਰਾਜਨਦੀਪ ਟੁਟੇਜਾ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਹੋਏ।

    ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਮੀਤ ਸਿੰਘ ਅਤੇ ਐੱਸਆਈ ਸੁਮਨ ਕੁਮਾਰ ਨੇ ਦੱਸਿਆ ਕਿ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਅਧੀਨ ਮੂਹਰਲੀ ਕਤਾਰ ਦੇ ਕਰੋਨਾ ਯੋਧਿਆਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਘੁਬਾਇਆ ਦੇ ਕਮਿਊਨਿਟੀ ਹਾਲ ਵਿਚ ਐੱਸਐੱਮਓ ਡਾ. ਬਬਿਤਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿਚ ਜਿਲ੍ਹਾ ਡੈਂਟਲ ਅਫ਼ਸਰ ਡਾ. ਅਨੀਤਾ ਕਟਾਰੀਆ, ਅਨਿਲ ਧਾਮੂੰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

    ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਬਬੀਤਾ, ਡਾ. ਕਟਾਰੀਆ, ਸ਼ੀ ਧਾਮੂੰ, ਡਾ. ਰਾਜਨਦੀਪ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਕਰਮਚਾਰੀਆਂ ਵੱਲੋਂ ਆਪਣੇ ਘਰ ਦੀ ਚਿੰਤਾਂ ਭੁੱਲ ਕੇ ਵਿਭਾਗ ਵਿਚ ਜੋ ਸੇਵਾਵਾਂ ਦਿਤੀਆਂ ਗਈਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਯੋਧਿਆਂ ਦੀ ਬਦੌਲਤ ਅੱਜ ਜਿਲਾ ਫਾਜ਼ਿਲਕਾ ਦੇ ਵਸਨੀਕ ਕਰੋਨਾ ਮੁਕਤ ਹਨ ਅਤੇ ਜਿਲ੍ਹੇ ਵਿਚ ਕਰੋਨਾ ਪੀੜਿਤਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਅੱਜ ਬੇਸ਼ੱਕ ਜਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਹੈ ਅਤੇ ਜਿਲ੍ਹਾ ਫਾਜ਼ਿਲਕਾ ਗਰੀਨ ਜ਼ੋਨ ਵਿਚ ਹੈ ਪਰ ਇਹ ਗਰੀਨ ਜ਼ੋਨ ਨੂੰ ਬਰਕਰਾਰ ਰੱਖਣਾ ਜਿਆਦਾ ਜ਼ਰੂਰੀ ਹੈ। ਬੁਲਾਰਿਆਂ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਹਾਲੇ ਲੜਾਈ ਖ਼ਤਮ ਨਹੀਂ ਹੋਈ ਸਾਨੂੰ ਡੱਟ ਕੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਕਰਨਾ ਪਏਗਾ ਤਾਂ ਜ਼ੋ ਕਰੋਨਾ ਮਹਾਂਮਾਰੀ ਤੇ ਪੂਰੀ ਤਰ੍ਹਾਂ ਜਿੱਤ ਪਾਈ ਜਾ ਸਕੇ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਏਐੱਮਓ ਡਾ. ਮਾਨਸੀ ਅਰੋੜਾ, ਡਾ. ਗੌਰਵ ਸ਼ਰਮਾ, ਫਾਰਮੈਸੀ ਅਫ਼ਸਰ ਸੋਮ ਨਾਥ, ਜੈ ਨਰੇਸ਼ ਪੰਕਜ, ਜੁਗਲ ਕਿਸ਼ੋਰ, ਰੰਜੀਵ ਵਰਮਾ, ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਓਮ ਪ੍ਰਕਾਸ਼, ਜ਼ਸਪਾਲ ਸਿੰਘ, ਯਸ਼ਪਾਲ ਸਿੰਘ ਖੜੁੰਜ, ਤਲਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here