ਪੰਜਾਬ ਸਟੇਟ ਲੀਗ ਮੈਚ ਵਿੱਚ ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਅਕੈਡਮੀ ਮਾਹਿਲਪੁਰ ਜੇਤੂ

    0
    223

    ਮਾਹਿਲਪੁਰ, ਜਨਗਾਥਾ ਟਾਇਮਜ਼: (ਸ਼ੇਖੋਂ)

    ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ‘ਤੇ ਕਰਵਾਏ ਜਾ ਰਹੇ ਪੰਜਾਬ ਸਟੇਟ ਲੀਗ ਤਹਿਤ ਚੱਲ ਰਹੇ ਫੁੱਟਬਾਲ ਮੈਚਾਂ ਦਾ ਇਕ ਅਹਿਮ ਮੈਚ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਹ ਮੈਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਅਕੈਡਮੀ, ਮਾਹਿਲਪੁਰ ਅਤੇ ਜੇ ਸੀ ਟੀ ਫਗਵਾੜਾ ਦੀਆਂ ਟੀਮਾਂ ਦਰਮਿਆਨ ਕਰਵਾਇਆ ਗਿਆ। ਇਸ ਮੌਕੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਲਈ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ , ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਪ੍ਰੋ. ਸੀਤਲ ਸਿੰਘ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਹਾਜ਼ਰ ਹੋਏ।

    ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਅੱਜ ਦੇ ਰੌਚਿਕ ਮੈਚ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਅਕੈਡਮੀ ਮਾਹਿਲਪੁਰ ਨੇ ਜੇ ਸੀ ਟੀ ਫਗਵਾੜਾ ਨੂੰ 1-0 ਦੇ ਫ਼ਰਕ ਨਾਲ ਹਰਾਇਆ। ਮੈਚ ਦਾ ਜੇਤੂ ਗੋਲ ਖਿਡਾਰੀ ਪਲਵਿੰਦਰ ਸਿੰਘ ਵੱਲੋਂ ਮੈਚ ਦੇ 35ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਦੁਆਰਾ ਕੀਤਾ ਗਿਆ।

    ਇਸ ਮੌਕੇ ਸਾਬਕਾ ਫੁੱਟਬਾਲਰ ਹਰਨੰਦਨ ਸਿੰਘ ਖਾਬੜਾ, ਕੋਚ ਬੰਧਨਾ ਸਿੰਘ, ਰਾਧੇ ਸ਼ਿਆਮ, ਦਲਜੀਤ ਬਿੱਟੂ, ਪ੍ਰਦੀਪ ਕੁਮਾਰ, ਜੇਸੀਟੀ ਟੀਮ ਦੇ ਕੋਚ ਮੈਨੇਜਰ ਸੀਤਰ ਸਿੰਘ, ਪ੍ਰਦੀਪ ਕੁਮਾਰ, ਡਾ. ਰਾਜ ਕੁਮਾਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਜੇ ਬੀ ਸੇਖੋਂ, ਕੋਚ ਹਰਿੰਦਰ ਸਿੰਘ ਸੰਨੀ, ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਵਿਕਰਾਂਤ ਰਾਣਾ, ਡਾ. ਜਤਿੰਦਰ ਕੁਮਾਰ ਆਦਿ ਸਮੇਤ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here