ਪਿੰਡ ਬਡਲਾ (ਹਾਰਟਾ) ਜ਼ਿਲ੍ਹਾ ਹੁਸ਼ਿਆਰਪੁਰ ‘ਚ 2 ਅਤੇ 3 ਨੂੰ ਹੋਣ ਵਾਲਾ ਮੇਲਾ ਰੱਦ

    0
    217

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਕੋਰੋਨਾ ਮਹਾਂਮਾਰੀ ਦੇ ਕਾਰਣ ਉਪਜੇ ਹਾਲਾਤਾਂ ਦੀ ਵਜ੍ਹਾ ਨਾਲ ਇਸ ਵਾਰ ਸੱਚੀ ਸਰਕਾਰ ਹਜ਼ਰਤ ਪੀਰ ਬਾਬਾ ਢੇਰੇ ਸ਼ਾਹ ਜੀ ਦਰਬਾਰ ਪਿੰਡ ਬਡਲਾ ਵਿਖ਼ੇ ਮਿਤੀ ਦੋ ਅਤੇ ਤਿੰਨ ਜੂਨ ਨੂੰ ਸਾਲਾਨਾ ਉਰਸ ਮੇਲਾ ਨਹੀਂ ਮਨਾਇਆ ਜਾ ਰਿਹਾ ਹੈl

    ਇਸ ਵਾਰ ਮੇਲੇ ਦੇ ਦਿਨ ਦਰਬਾਰ ਇਕੱਠ ਨਹੀਂ ਹੋਵੇਗਾ ਅਤੇ ਸੰਗਤ ਆਪਣੇ ਆਪਣੇ ਘਰ ਚਿਰਾਗਾਂ ਵਾਲੇ ਦਿਨ 2 ਜੂਨ ਨੂੰ ਅਤੇ ਮੇਲੇ ਵਾਲੇ ਦਿਨ 3 ਜੂਨ ਨੂੰ ਸਰਕਾਰ ਨੂੰ ਜਾਦ ਕਰੇਗੀl ਦੋ ਅਤੇ ਤਿੰਨ ਜੂਨ ਨੂੰ ਸੰਗਤ ਦਰਬਾਰ ਨਹੀਂ ਆਏਗੀ ਅਤੇ ਘਰ ਬੈਠੇ ਆਪਣੇ ਅਤੇ ਦੀਨ ਦੁਨੀ ਦੇ ਭਲੇ ਲਈ ਦੁਆ ਫਰਿਆਦ ਕਰੇਗੀl ਸੰਗਤ ਦੀਆਂ ਜੋ ਸੁੱਖਣਾਂ ਹਨ, ਉਹ ਸੱਭ ਅਗਲੇ ਸਾਲ 2021 ਦੇ ਮੇਲੇ ਤੇ ਚੜ੍ਹਾਈਆਂ ਜਾ ਸਕਣਗੀਆਂl ਇਸ ਵਾਸਤੇ ਮੈਂ ਸਰਕਾਰ ਅੱਗੇ ਆਪ ਸਭ ਵਲੋਂ ਦੁਆ ਕਰ ਦਿਆਂਗਾl ਸੱਚੀ ਸਰਕਾਰ ਮਨਜ਼ੂਰੀ ਬਖਸ਼ਣ, ਸਾਡੇ ਦੁੱਖ ਕਸ਼ਟ ਦੇ ਇਹ ਦਿਨ ਜਲਦੀ ਖ਼ਤਮ ਹੋਣ ਅਤੇ ਪਹਿਲਾਂ ਦੀ ਤਰ੍ਹਾਂ ਖੁਸ਼ੀਆਂ ਨਾਲ ਅਸੀਂ ਸਰਕਾਰ ਦਾ ਦਿਨ ਮਨਾਯਿਏl ਮੇਰੀ ਵਲੋਂ ਸੱਚੀ ਸਰਕਾਰ ਦੇ ਮੁਬਾਰਕ ਕਦਮੀ ਇਹੀ ਦੁਆ ਹੈl

    LEAVE A REPLY

    Please enter your comment!
    Please enter your name here