ਪਟਿਆਲਾ ਸੈਂਟਰਲ ਜੇਲ੍ਹ ਦੇ ਵਾਰਡਨ ‘ਤੇ ਗੈਂਗਸਟਰਾਂ ਨੇ ਕੀਤਾ ਹਮਲਾ !

    0
    167

    ਪਟਿਆਲਾ, ਜਨਗਾਥਾ ਟਾਇਮਜ਼ : (ਸਿਮਰਨ)

    ਪਟਿਆਲਾ : ਜੇਲਾਂ ਵਿਚੋਂ ਹਰ ਰੋਜ ਮੋਬਾਈਲ ਫ਼ੋਨ ਮਿਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜੇਲਾਂ ਵਿਚ ਬੰਦ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਜੇਲ ਅਧਿਕਾਰੀਆਂ ਨੂੰ ਵੀ ਟਿਚ ਜਾਣਦੇ ਹਨ। ਅਜਿਹੀ ਇਕ ਘਟਨਾ ਪਟਿਆਲਾ ਦੀ ਸੈਂਟਰਲ ਜੇਲ ਤੋਂ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸੈਂਟਰਲ ਜੇਲ੍ਹ ਵਿਚ ਮੋਬਾਈਲ ਫ਼ੋਨ ਹੋਣ ਦੀ ਸੂਚਨਾ ਉੱਤੇ ਪੁਲਿਸ ਟੀਮ ਚੈਕਿੰਗ ਕਰਨ ਲਈ ਗਈ ਸੀ ਪਰ ਪੁਲਿਸ ਟੀਮ ਉੱਤੇ ਦੋ ਕੈਦੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਜੇਲ੍ਹ ਵਾਰਡਨ ਵੀ ਜ਼ਖਮੀ ਹੋ ਗਿਆ ਅਤੇ ਉਸ ਦੀ ਵਰਦੀ ਵੀ ਫੱਟ ਗਈ। ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਕੈਦੀਆ ਨੂੰ ਸ਼ਾਂਤ ਕਰਵਾਇਆ। ਇਸ ਤੋਂ ਪਹਿਲਾ ਵੀ ਸਟਾਫ਼ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

    ਦੱਸਣਯੋਗ ਹੈ ਕਿ ਜੇਲ ਦੀ ਹਾਈ ਸਕਿਉਰਿਟੀ ਜ਼ੋਨ ਵਿਚ ਗੈਂਗਸਟਰ ਅਤੇ ਸੰਗੀਨ ਜ਼ੁਲਮ ਵਿਚ ਦੋਸ਼ੀਆਂ ਨੂੰ ਬੰਦ ਕੀਤਾ ਹੋਇਆ ਹੈ। ਜ਼ੋਨ ਵਿਚ ਤਲਾਸ਼ੀ ਦੌਰਾਨ ਗੈਂਗਸਟਰ ਮਨਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਦੇ ਕੋਲੋਂ ਫ਼ੋਨ ਬਰਾਮਦ ਹੋਇਆ। ਜਦੋਂ ਵਾਰਡਨ ਨੇ ਉਨ੍ਹਾਂ ਨੂੰ ਫ਼ੋਨ ਦੇਣ ਲਈ ਕਿਹਾ ਪਰ ਗੈਂਗਸਟਰ ਨੇ ਫ਼ੋਨ ਤੋੜ ਦਿੱਤਾ ਅਤੇ ਵਾਰਡਨ ਸਿਕੰਦਰ ਸਿੰਘ ਉੱਤੇ ਹਮਲਾ ਕਰ ਦਿੱਤਾ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਢਿੱਲੋਂ ਨੇ ਦੱਸਿਆ ਹੈ ਕਿ ਇਹਨਾਂ ਦੋਵਾਂ ਗੈਂਗਸਟਰਾਂ ਕੋਲੋਂ ਇੱਕ ਚਾਰਜ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਹਨਾਂ ਦੋਨਾਂ ਗੈਂਗਸਟਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

    LEAVE A REPLY

    Please enter your comment!
    Please enter your name here