ਪਟਿਆਲਾ ਦੇ ਪਿੰਡ ਦੋਦੜਾਂ ‘ਚ ਗੋਬਰ ਗੈਸ ਪਲਾਂਟ ‘ਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ

    0
    145

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਟਿਆਲਾ ਦੇ ਨੇੜਲੇ ਪਿੰਡ ਦੋਦੜਾ ਵਿਖੇ ਘਰ ਦੇ ਬਾਹਰ ਬਣੇ ਗੋਬਰ ਗੈਸ ਪਲਾਂਟ ‘ਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਕ ਦੀ ਪਛਾਣ ਘਰ ਦੇ ਮਾਲਕ ਦਰਸ਼ਨ ਸਿੰਘ ਵਜੋਂ ਹੋਈ ਜਦੋਂਕਿ ਦੂਸਰੇ ਵਿਅਕਤੀ ਦੀ ਪਛਾਣ ਉਸਦੇ ਗੁਆਂਢੀ ਗੁਰਧਿਆਨ ਸਿੰਘ ਵਜੋਂ ਹੋਈ ਹੈ। ਸ਼ਨਿਚਰਵਾਰ ਤੜਕ ਸਵੇਰੇ ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ ਜਦੋਂਕਿ ਜੇਸੀਬੀ ਮਸ਼ੀਨ ਨਾਲ ਟੋਏ ਪੁੱਟਦੇ ਹੋਏ ਗੋਬਰ ਗੈਸ ਪਲਾਂਟ ਵਿੱਚੋਂ ਦੋਹਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ।ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਦਰਸ਼ਨ ਸਿੰਘ ਦੇ ਘਰ ਦੇ ਬਾਹਰ ਬਣੇ ਗੋਬਰ ਗੈਸ ਪਲਾਂਟ ਦੀ ਸਫ਼ਾਈ ਕੀਤੀ ਗਈ ਜਿਸ ਤੋਂ ਬਾਅਦ ਉਸ ਵਿਚ ਗੈਸ ਨਹੀਂ ਬਣ ਰਹੀ ਸੀ। ਇਸੇ ਖ਼ਰਾਬੀ ਨੂੰ ਦੇਖਦਿਆਂ ਅੱਜ ਤੜਕ ਸਵੇਰ ਦਰਸ਼ਨ ਸਿੰਘ ਦਾ ਗੁਆਂਢੀ ਗੁਰਧਿਆਨ ਸਿੰਘ ਵੀ ਮੌਕੇ ‘ਤੇ ਪੁੱਜਿਆ ਸੀ। ਗੁਰਧਿਆਨ ਸਿੰਘ ਗੋਬਰ ਗੈਸ ਪਲਾਂਟ ਵਿੱਚ ਉਤਰਨ ਲੱਗਿਆ ਹੀ ਸੀ ਕਿ ਉਸ ਦਾ ਪੈਰ ਤਿਲਕ ਗਿਆ। ਇਸੇ ਦੌਰਾਨ ਗੁਰਧਿਆਨ ਨੂੰ ਬਚਾਉਣ ਲਈ ਅੱਗੇ ਆਇਆ ਦਰਸ਼ਨ ਸਿੰਘ ਵੀ ਉਸਦੇ ਨਾਲ ਪਲਾਂਟ ਦੇ ਵਿੱਚ ਡਿੱਗ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ।

    LEAVE A REPLY

    Please enter your comment!
    Please enter your name here