ਦੇਸ਼ ‘ਚ 6ਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰਹੀਆਂ ਸਥਿਰ

    0
    152

    ਨਵੀਂ ਦਿੱਲੀ, (ਰਵਿੰਦਰ) :

    ਦੇਸ਼ ਭਰ ਵਿੱਚ ਲਗਾਤਾਰ 6ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਸ਼ਨੀਵਾਰ 11 ਸਤੰਬਰ, 2021 ਨੂੰ ਘਰੇਲੂ ਤੇਲ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਪ੍ਰਮੁੱਖ ਆਟੋ ਤੇਲ ਦੀਆਂ ਕੀਮਤਾਂ ‘ਚ ਆਖਰੀ ਤਬਦੀਲੀ 5 ਸਤੰਬਰ ਨੂੰ ਹੋਈ ਸੀ, ਜਦੋਂ ਦੇਸ਼ ਦੇ ਕਈ ਸ਼ਹਿਰਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 15 ਪੈਸੇ ਤੱਕ ਦੀ ਕਟੌਤੀ ਕੀਤੀ ਗਈ ਸੀ।

    ਦੱਸ ਦਈਏ ਕਿ ਤੇਲ ਕੰਪਨੀਆਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਦਿੱਲੀ ਵਿੱਚ ਪੈਟਰੋਲ 101.19 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਦੀ ਕੀਮਤ 88.62 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੁੰਬਈ ਵਰਗੇ ਦੇਸ਼ ਦੇ ਬਾਕੀ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ 107.26 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ‘ਚ ਪੈਟਰੋਲ 101.62 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 101.62 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਚੇਨਈ ਵਿੱਚ ਪੈਟਰੋਲ ਦੀ ਕੀਮਤ 98.96 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 93.26 ਰੁਪਏ ਪ੍ਰਤੀ ਲੀਟਰ ਹੈ।ਮੁੱਖ ਸ਼ਹਿਰਾਂ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ –

    ਸ਼ਹਿਰ  ਪੈਟਰੋਲ  ਡੀਜ਼ਲ

    ਦਿੱਲੀ  101.19  88.62

    ਮੁੰਬਈ  107.26  96.19

    ਕੋਲਕਾਤਾ  101.62  91.71

    ਚੇਨਈ  98.96  93.26

    ਚੰਡੀਗੜ੍ਹ  97.40  88.35

    ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਵਾਰ ਕਟੌਤੀ ਕੀਤੀ ਗਈ ਹੈ। ਮਹੀਨੇ ਦੇ ਪਹਿਲੇ ਦਿਨ ਭਾਰਤੀ ਤੇਲ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਸੀ। ਇਸ ਤੋਂ ਬਾਅਦ 5 ਸਤੰਬਰ ਨੂੰ ਦੋਵਾਂ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਆਈ ਸੀ।

    LEAVE A REPLY

    Please enter your comment!
    Please enter your name here