ਦਿੱਲੀ ਦੰਗੇ: ਚਾਰਜਸ਼ੀਟ ‘ਚ ਕਾਂਗਰਸੀ ਲੀਡਰ ਸਲਮਾਨ ਖੁਰਸ਼ੀਦ ਦਾ ਨਾਮ, ਇਹ ਗੰਭੀਰ ਇਲਜ਼ਾਮ !

    0
    130

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਇਸ ਸਾਲ ਫ਼ਰਵਰੀ ਵਿੱਚ ਹੋਏ ਦਿੱਲੀ ਦੰਗਿਆਂ ਸੰਬੰਧੀ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸੀਏਏ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕਾਉ ਭਾਸ਼ਣ ਦੇਣ ਵਾਲੇ ਨੇਤਾਵਾਂ ਵਿੱਚ ਸੀਨੀਅਰ ਕਾਂਗਰਸੀ ਲੀਡਰ ਸਲਮਾਨ ਖੁਰਸ਼ੀਦ, ਸੀਪੀਆਈ (ਐੱਮ) ਦੇ ਆਗੂ ਬ੍ਰਿੰਦਾ ਕਰਾਤ ਤੇ ਉਦਿਤ ਰਾਜ ਵੀ ਸ਼ਾਮਲ ਸੀ।

    ਉੱਤਰੀ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਕੇਸ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਇਸ਼ਰਤ ਜਹਾਂ ਤੇ ਇੱਕ ਸੁਰੱਖਿਆ ਪ੍ਰਾਪਤ ਗਵਾਹ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਉਨ੍ਹਾਂ ਆਪਣੇ ਬਿਆਨਾਂ ‘ਚ ਇਨ੍ਹਾਂ ਭਾਸ਼ਣਾਂ ਜਾ ਖੁਲਾਸਾ ਕੀਤਾ ਹੈ।

    ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰਾਪਤ ਗਵਾਹ ਨੇ ਅਪਰਾਧਕ ਜ਼ਾਬਤਾ ਦੀ ਧਾਰਾ 161 ਤਹਿਤ ਦਰਜ ਆਪਣੇ ਬਿਆਨ ਵਿੱਚ ਲਿਖਿਆ ਹੈ ਕਿ ਨੇਤਾ ਉਦਿਤ ਰਾਜ, ਸਾਬਕਾ ਕੇਂਦਰੀ ਮੰਤਰੀ ਖੁਰਸ਼ੀਦ, ਬ੍ਰਿੰਦਾ ਕਰਤ ਵਰਗੇ ਕਈ ਉੱਘੇ ਲੋਕ ਖੁਰੇਜੀ ਵਿੱਚ ਵਿਰੋਧ ਸਥਾਨ ‘ਤੇ ਆਏ ਸੀ ਤੇ ਉਨ੍ਹਾਂ ਨੇ ‘ਭੜਕਾਉ ਭਾਸ਼ਣ’ ਦਿੱਤੇ। ਗਵਾਹ ਨੇ ਕਿਹਾ, “ਉਦਿਤ ਰਾਜ, ਸਲਮਾਨ ਖੁਰਸ਼ੀਦ, ਬ੍ਰਿੰਦਾ ਕਰਾਤ, ਉਮਰ ਖਾਲਿਦ ਵਰਗੇ ਬਹੁਤ ਸਾਰੇ ਜਾਣੇ-ਪਛਾਣੇ ਲੋਕ ਸੀਏਏ/ਐਨਪੀਆਰ/ਐਨਆਰਸੀ ਵਿਰੁੱਧ ਭਾਸ਼ਣ ਦੇਣ ਲਈ ਖੁਰੇਜੀ ਦੇ ਸਥਾਨ ‘ਤੇ ਆਉਂਦੇ ਸੀ।”

    ਚਾਰਜਸ਼ੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਹਾਂ ਨੇ ਆਪਣੇ ਬਿਆਨ ਵਿੱਚ ਇਲਜ਼ਾਮ ਲਾਇਆ ਕਿ ਖੁਰਸ਼ੀਦ, ਫਿਲਮਕਾਰ ਰਾਹੁਲ ਰਾਏ ਤੇ ਭੀਮ ਆਰਮੀ ਦੇ ਮੈਂਬਰ ਹਿਮਾਂਸ਼ੂ ਵਰਗੇ ਲੋਕ ਤੇ ਕਾਰਕੁਨ ਖਾਲਿਦ ਸੈਫੀ ਨੇ ਜਾਮੀਆ ਤਾਲਮੇਲ ਕਮੇਟੀ (ਜੇਸੀਸੀ) ਦੀਆਂ ਹਦਾਇਤਾਂ ‘ਤੇ ਬੁਲਾਇਆ ਸੀ।

    LEAVE A REPLY

    Please enter your comment!
    Please enter your name here