ਤਿੰਨ ਕਿਲੋਮੀਟਰ ਤੱਕ ਫੈਲੀ ਜ਼ਹਿਰੀਲੀ ਗੈਸ, 200 ਲੋਕ ਬਿਮਾਰ, 3 ਮੌਤਾਂ!

    0
    167

    ਨਿਊਜ਼ ਡੈਸਕ, ਜਨਗਾਥਾ ਟਾਇਮਜ਼, (ਸਿਮਰਨ)

    ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰ ਐੱਸ ਵੈਂਕਟਾਪੁਰਮ ਵਿਖੇ ਐੱਲਜੀ ਪੋਲੀਮਰ ਉਦਯੋਗ ਵਿੱਚ ਕੈਮੀਕਲ ਗੈਸ ਲੀਕ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਲੋਕਾਂ ਨੂੰ ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ। ਨੇ ਦੱਸਿਆ ਕਿ ਘੱਟੋ ਘੱਟ 200 ਲੋਕ ਬੀਮਾਰ ਹੋ ਗਏ ਅਤੇ ਤਿੰਨ ਦੀ ਮੌਤ ਹੋ ਗਈ।

    ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ (ਡੀਐੱਮਐੱਚਓ) ਨੇ ਦੱਸਿਆ ਕਿ ਆਰ.ਆਰ. ਵੈਂਕਟਾਪੁਰਮ ਪਿੰਡ ਵਿਚ ਸਥਿਤ ਐੱਲਜੀ ਪੋਲੀਮਰ ਉਦਯੋਗ ਵਿਚ ਕੈਮੀਕਲ ਗੈਸ ਲੀਕ ਹੋਣ ਨਾਲ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸਿਟੀ ਕਮਿਸ਼ਨਰ ਨੇ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ। ਕਮਿਸ਼ਨਰ ਅਨੁਸਾਰ ਗਿਣਤੀ ਵਧੇਰੇ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੈਸ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਫੈਲ ਗਈ ਹੈ ਅਤੇ ਕੁੱਝ ਪਿੰਡ ਖਾਲੀ ਕਰਵਾ ਲਏ ਗਏ ਹਨ।

    LEAVE A REPLY

    Please enter your comment!
    Please enter your name here