ਡਾ. ਸੁਰਜੀਤ ਹਾਂਸ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

    0
    133

    ਮਾਹਿਲਪੁਰ (ਸੇਖੋਂ ) ਪ੍ਰਸਿੱਧ ਸਾਹਿਤਕਾਰ ਡਾ. ਸੁਰਜੀਤ ਹਾਂਸ ਦੇ ਅਕਾਲ ਚਲਾਣੇ ‘ਤੇ ਰੌਸ਼ਨ ਕਲਾ ਕੇਂਦਰ ਗੱਜਰ , ਪ੍ਰਗਤੀਸ਼ੀਲ ਲੇਖਕ ਸੰਘ ਮਾਹਿਲਪੁਰ, ਦਰਪਣ ਸਾਹਿਤ ਸਭਾ ਸੈਲਾ ਖੁਰਦ ਅਤੇ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਅਹੁਦੇਦਾਰ ਸਾਹਿਤਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਸੰਦੇਸ਼ ਵਿਚ ਗਜ਼ਲਗੋ ਕੰਵਲਜੀਤ ਕੰਵਰ, ਆਲੋਚਕ ਡਾ. ਸਰਵਣ ਸਿੰਘ , ਸ਼ਾਇਰ ਮਦਨ ਵੀਰਾ, ਰੇਸ਼ਮ ਚਿੱਤਰਕਾਰ, ਪ੍ਰੋ ਜੇ ਬੀ ਸੇਖੋਂ, ਵਾਤਾਵਰਣ ਚਿੰਤਕ ਵਿਜੇ ਬੰਬੇਲੀ,ਬਲਜਿੰਦਰ ਮਾਨ, ਪ੍ਰਿੰ ਸਰਬਜੀਤ ਸਿੰਘ, ਪ੍ਰੋ ਸੰਧੂ ਵਰਿਆਣਵੀ, ਪ੍ਰਿੰ ਸਰਵਣ ਸਿੰਘ ਪਰਦੇਸੀ, ਨਾਟਕਕਾਰ ਸੋਹਣ ਸਿੰਘ ਸੂੰਨੀ ਅਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਡਾ. ਸੁਰਜੀਤ ਹਾਂਸ ਨੇ ਸ਼ੇਕਸਪੀਅਰ ਦੀ ਸਮੁੱਚੀ ਰਚਨਾਵਲੀ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਕੇ ਇਕ ਸੰਸਥਾ ਦੇ ਬਰਾਬਰ ਕੰਮ ਕੀਤਾ ਹੈ। ਉਨ•ਾਂ ਕਿਹਾ ਕਿ ਡਾ. ਹਾਂਸ ਨੇ ਇਤਿਹਾਸਕਾਰੀ ਅਤੇ ਸਾਹਿਤ ਸਿਰਜਣਾ ਦੇ ਖੇਤਰ ਵਿਚ ਵੀ ਵਿਸ਼ਵ ਪੱਧਰ ਦੇ ਖੋਜ ਕਾਰਜ ਕੀਤੇ ਹਨ। ਇਸ ਮੌਕੇ ਸਾਹਿਤਕਾਰਾਂ ਨੇ ਡਾ. ਹਾਂਸ ਦੇ ਚਲਾਣੇ ਨੂੰ ਪੰਜਾਬੀ ਸਾਹਿਤ ਅਤੇ ਇਤਿਹਾਸਕਾਰੀ ਲਈ ਵੱਡਾ ਘਾਟਾ ਦੱਸਿਆ। ਇਸ ਸਬੰਧੀ ਖਾਲਸਾ ਕਾਲਜ ਮਾਹਿਲਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਅਰਾਧਨਾ ਦੁੱਗਲ ਨੇ ਵੀ ਵਿਦਵਾਨ ਡਾ. ਸੁਰਜੀਤ ਹਾਂਸ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ ਸ੍ਰੀ ਹਾਂਸ ਖਾਲਸਾ ਕਾਲਜ ਮਾਹਿਲਪੁਰ ਵਿਖੇ ਵੀ ਅੰਗਰੇਜ਼ੀ ਦੇ ਵਿਸ਼ੇ ਦਾ ਅਧਿਆਪਨ ਕਰਦੇ ਰਹੇ ਹਨ।

    LEAVE A REPLY

    Please enter your comment!
    Please enter your name here