ਜੀਂਦ ਮਹਾਪੰਚਾਇਤ ‘ਚ ਮਚੀ ਹੜਕੰਪ ਜਦੋਂ ਸਟੇਜ ਤੋਂ ਡਿਗੇ ਰਾਕੇਸ਼ ਟਿਕੈਤ

    0
    127

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜੀਂਦ: ਕਿਸਾਨਾਂ ਦੀ ”ਮਹਾਂਪੰਚਾਇਤ” ਦੇ ਵਿਸ਼ਾਲ ਇਕੱਠ ਜਾਂ ਹਰਿਆਣੇ ਦੀ ਜੀਂਦ ਵਿਚ ਬੈਠਕ ਦਾ ਪੜਾਅ ਅੱਜ ਦੁਪਹਿਰ ਰੱਖਿਆ ਗਿਆ। ਸਟੇਜ ‘ਤੇ ਖੜ੍ਹੇ ਹੋਣ’ ਤੇ ਸਟੇਜ ‘ਤੇ ਖੜ੍ਹੇ ਭਾਰਤੀ ਕਿਸਾਨ ਯੂਨੀਅਨ (ਅਰਜਨੀਤਿਕ) ਦੇ ਆਗੂ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਨੇਤਾ ਉਸ ਵੇਲੇ ਹੇਠਾਂ ਡਿੱਗ ਗਏ ਜਦ ਸਟੇਜ ਟੁੱਟ ਕੇ ਡਿੱਗ ਗਈ।

    ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 70 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਦਾ ਅੱਜ 70ਵਾਂ ਦਿਨ ਹੈ। 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਅਤੇ ਲਾਲ ਕਿਲ੍ਹਾ ’ਚ ਹੋਈ ਹਿੰਸਾ ਮਗਰੋਂ ਅੰਦੋਲਨ ਨੇ ਮੁੜ ਰਫ਼ਤਾਰ ਫੜ ਲਈ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੇ ਸਮਰਥਨ ਵਿਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਕਿਸਾਨਾਂ ਨੇ ਅੱਜ ਮਹਾਂਪੰਚਾਇਤ ਬੁਲਾਈ ਹੈ।

    ਇਸ ਮਹਾਂਪੰਚਾਇਤ ’ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਉੱਚੇਚੇ ਤੌਰ ’ਤੇ ਪੁੱਜੇ ਹਨ। ਇਸ ਤੋਂ ਇਲਾਵਾ ਕਿਸਾਨ ਆਗੁ ਬਲਬੀਰ ਸਿੰਘ ਰਾਜੇਵਾਲ ਵੀ ਪੁੱਜੇ। ਇਸ ਮਹਾਂਪੰਚਾਇਤ ਦੌਰਾਨ ਬਣਿਆ ਮੰਚ ਟੁੱਟ ਗਿਆ ਹੈ। ਮੰਚ ’ਤੇ ਤੈਅ ਸੀਮਾ ਤੋਂ ਵੱਧ ਲੋਕ ਚੜ੍ਹ ਗਏ ਸਨ, ਜਿਸ ਕਾਰਨ ਮੰਚ ਟੁੱਟ ਗਿਆ। ਇਸ ਦੌਰਾਨ ਰਾਕੇਸ਼ ਟਿਕੈਤ ਵੀ ਮੌਜੂਦ ਸਨ ਪਰ ਸਾਰੇ ਲੋਕ ਸੰਭਲ ਗਏ ਅਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਈ ਮੁਸ਼ਕਲ ਨਹੀਂ ਹੈ, ਕਿਸਾਨ ਦੀ ਲੜਾਈ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ। ਇਸ ਮਹਾਪੰਚਾਇਤ ਵਿਚ ਤਿੰਨੋਂ ਖੇਤੀ ਕਾਨੂੰਨ ਖ਼ਿਲਾਫ਼ ਪ੍ਰਸਤਾਵ ਪਾਸ ਹੋਇਆ ਹੈ। ਇਸ ’ਚ ਕਾਨੂੰਨ ਵਾਪਸੀ, ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.), ਕਿਸਾਨਾਂ ’ਤੇ ਦਰਜ ਕੇਸ ਵਾਪਸੀ ਦੀ ਮੰਗ ਕੀਤੀ ਗਈ ਹੈ

    LEAVE A REPLY

    Please enter your comment!
    Please enter your name here