ਛੱਤ ਪਾੜ ਕੇ ਲੁੱਟਿਆ ਸੋਨਾ, ਗਹਿਣਿਆਂ ਦੀ ਦੁਕਾਨ ‘ਚ ਕਰੋੜਾਂ ਦੀ ਚੋਰੀ

    0
    184

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਦੇਸ਼ ਦੀ ਰਾਜਧਾਨੀ ਦੇ ਕਾਲਕਾ ਜੀ ਇਲਾਕੇ ਵਿੱਚ ਸਥਿਤ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ। ਚੋਰਾਂ ਨੇ ਸ਼ੋਅਰੂਮ ਦੀ ਛੱਤ ‘ਚ ਛੇਕ ਕਰਕੇ ਇਸ ਚੋਰੀ ਨੂੰ ਅੰਜਾਮ ਦਿੱਤਾ। ਚੋਰ ਤਿੰਨ ਮੰਜ਼ਲਾ ਸ਼ੋਅਰੂਮਾਂ ਤੋਂ ਕਾਫ਼ੀ ਗਹਿਣੇ ਲੈ ਉੱਡੇ। ਇਸ ਸਮੇਂ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਕਰੋੜਾਂ ਦੀ ਚੋਰੀ ਹੋ ਗਈ ਹੈ।

    ਇਹ ਸ਼ੋਅਰੂਮ ਕਾਲਕਾ ਜੀ ਦੇ ਐਚ ਬਲਾਕ ਵਿੱਚ ਹੈ। ਸ਼ੋਅਰੂਮ ਬੰਦ ਹੋਣ ‘ਤੇ ਵੀ ਇੱਥੇ ਹਥਿਆਰਬੰਦ ਗਾਰਡਸ ਹੁੰਦੇ ਹਨ। ਡੀਸੀਪੀ, ਦੱਖਣੀ-ਪੂਰਬੀ ਆਰਪੀ ਮੀਨਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ 11 ਵਜੇ ਸ਼ੋਅਰੂਮ ਦੇ ਮਾਲਕ ਦਾ ਫ਼ੋਨ ਕਾਲ ਸਿੱਧੇ ਐਸਐਚਓ ਨੂੰ ਗਿਆ। ਚੋਰੀ ਦੀ ਜਾਣਕਾਰੀ ਫੋਨ ‘ਤੇ ਦਿੱਤੀ ਗਈ ਸੀ ਪਰ ਨੁਕਸਾਨ ਦਾ ਮੁਲਾਂਕਣ ਅਜੇ ਪੂਰਾ ਨਹੀਂ ਹੋ ਸਕਿਆ।

    ਪੁਲਿਸ ਨੇ ਦੱਸਿਆ ਕਿ ਚੋਰ ਸ਼ੋਅਰੂਮ ਦੀ ਛੱਤ ਤੋਂ ਚੋਰੀ ਕਰਨ ਤੋਂ ਬਾਅਦ ਅੰਦਰ ਆਇਆ ਸੀ। ਇਸ ਦੇ ਨਾਲ ਹੀ ਸੀਸੀਟੀਵੀ ਵਿੱਚ ਇੱਕ ਸ਼ੱਕੀ ਚੋਰ ਦੀ ਤਸਵੀਰ ਵੀ ਨਜ਼ਰ ਆਈ ਹੈ ਪਰ ਪੁਲਿਸ ਇਹ ਨਹੀਂ ਦੱਸ ਸਕੀ ਕਿ ਇਸ ਚੋਰੀ ਵਿਚ ਕਿੰਨੇ ਲੋਕ ਸ਼ਾਮਲ ਸੀ। ਫ਼ਿਲਹਾਲ ਫਿੰਗਰ ਪ੍ਰਿੰਟਸ ਆਦਿ ਦੀ ਭਾਲ ਕਰ ਰਹੀ ਹੈ। ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਹੈ।

    ਪੁਲਿਸ ਸੀਸੀਟੀਵੀ ਫੁਟੇਜ ਪ੍ਰਤੀ ਸਕਾਰਾਤਮਕ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲਾ ਦਾ ਖੁਲਾਸਾ ਜਲਦ ਹੀ ਹੋ ਜਾਵੇਗਾ। ਜਿਸ ਸ਼ੋਅਰੂਮ ਵਿਚ ਚੋਰੀ ਹੋਈ ਸੀ ਉਸ ਦਾ ਨਾਂ ਅੰਜਲੀ ਜਵੈਲਰਜ਼ ਹੈ। ਇਹ ਸ਼ੋਅਰੂਮ ਦੀ ਇੱਕ ਚੇਨ ਹੈ ਜਿਸ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ।

    ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਪੂਰੇ ਖੇਤਰ ਨੂੰ ਇੱਕ ਕਿਲੇ ਵਿੱਚ ਤਬਦੀਲ ਕਰ ਦਿੱਤਾ। ਸ਼ੋਅਰੂਮ ਦੇ ਸੀਸੀਟੀਵੀ ਤੋਂ ਇਲਾਵਾ ਹੋਰ ਥਾਵਾਂ ‘ਤੇ ਲੱਗੇ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁੱਝ ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਲਈ ਇੱਕ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here