ਚੰਡੀਗੜ੍ਹ ‘ਚ ਪੀਐੱਮ ਮੋਦੀ ਦੇ ਪੋਸਟਰਾਂ ‘ਤੇ ਮਲੀ ਕਾਲਖ

    0
    131

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਇੱਥੋਂ ਦੇ ਕਈ ਪੈਟਰੋਲ ਪੰਪਾਂ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗਜ਼ ‘ਤੇ ਕਾਲਖ ਮਲ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਯੂਥ ਕਾਂਗਰਸ ਦ ਕਾਰਕੁੰਨਾਂ ਵੱਲੋਂ ਇਸ ਕੰਮ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦਰਅਸਲ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਮਹਿੰਗਾਈ ਖ਼ਿਲਾਫ਼ ਕਾਂਗਰਸ ਕਾਰਕੁੰਨਾਂ ਵੱਲੋਂ ਮੋਦੀ ਦੇ ਪੋਸਟਰਾਂ ‘ਤੇ ਗੁੱਸਾ ਕੱਢਿਆ ਗਿਆ।ਪੁਲਿਸ ਇਸ ਮਾਮਲੇ ‘ਚ ਐਫਆਈਆਰ ਕਰ ਸਕਦੀ ਹੈ। ਫ਼ਰਵਰੀ ਦੇ ਮਹੀਨੇ ਕਈ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ। ਇਸ ਦੇ ਮੱਦੇਨਜ਼ਰ ਵਧਦੀਆਂ ਤੇਲ ਕੀਮਤਾਂ ਦੇ ਨਾਮ ‘ਤੇ ਕਾਂਗਰਸ ਨੇ ਇਸ ਤਰ੍ਹਾਂ ਆਪਣਾ ਵਿਰੋਧ ਪ੍ਰਦਰਸ਼ਨ ਜ਼ਾਹਰ ਕੀਤਾ ਹੈ।

    LEAVE A REPLY

    Please enter your comment!
    Please enter your name here