ਕੋਰੋਨਾ ਦੀ ਦੂਜੀ ਲਹਿਰ ਖ਼ਤਮ ਹੋਣ ਕੰਢੇ!, ਨਵੇਂ ਕੇਸਾਂ ਵਿਚ ਆਈ ਇਕਦਮ ਗਿਰਾਵਟ, 907 ਮੌਤਾਂ

    0
    130

    ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਂਦੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਘਟ ਰਹੀ ਹੈ। ਦੇਸ਼ ਵਿੱਚ ਸੋਮਵਾਰ ਸਵੇਰੇ 8 ਵਜੇ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ ਕੁੱਲ 37,566 ਨਵੇਂ ਕੇਸ ਦਰਜ ਹੋਏ ਅਤੇ 907 ਲੋਕਾਂ ਦੀ ਮੌਤ ਹੋ ਗਈ। ਇਸੇ ਸਮੇਂ ਦੌਰਾਨ, 56,994 ਲੋਕਾਂ ਨੂੰ ਠੀਕ ਹੋਂ ਪਿੱਛੋਂ ਛੁੱਟੀ ਦਿੱਤੀ ਗਈ। ਇਸ ਦੇ ਨਾਲ ਪਿਛਲੇ 24 ਘੰਟਿਆਂ ਵਿੱਚ 20, 335 ਸਰਗਰਮ ਕੇਸਾਂ ਵਿਚ ਕਮੀ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਦੇਸ਼ ਵਿੱਚ 102 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 40 ਹਜ਼ਾਰ ਤੋਂ ਘੱਟ ਆਏ ਹਨ।ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਵੇਲੇ 5,52,659 ਸਰਗਰਮ ਕੇਸ ਹਨ, ਜਦੋਂ ਕਿ 2,93,66,601 ਵਿਅਕਤੀ ਕੋਰੋਨਾ ਦੀ ਲਾਗ ਤੋਂ ਠੀਕ ਹੋਏ ਹਨ, ਜਦੋਂ ਕਿ 3,97,637 ਲੋਕਾਂ ਦੀ ਮੌਤ ਹੋ ਗਈ ਹੈ।

    ਦੂਜੇ ਪਾਸੇ, ਭਾਰਤ ਵਿੱਚ ਟੀਕਾਕਰਨ ਬਾਰੇ ਗੱਲ ਕਰਦਿਆਂ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਐਂਟੀ ਕੋਵਿਡ -19 ਟੀਕੇ ਦੀਆਂ 32.85 ਕਰੋੜ (32,85,54,011) ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

    LEAVE A REPLY

    Please enter your comment!
    Please enter your name here