ਕੋਰੋਨਾ ਕਾਰਨ ਸੋਨੇ ਦੀ ਚਮਕ ਮੁੜ ਪਈ ਫਿੱਕੀ, ਨਹੀਂ ਪਹੁੰਚ ਰਹੇ ਖ਼ਰੀਦਦਾਰ

    0
    118

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਵਿੱਚ ਵਿਆਹਾਂ ਉੱਪਰ ਪਾਬੰਦੀਆਂ ਲੱਗਣ ਦੇ ਕਾਰਨ ਸੋਨੇ ਨਾਲ ਜੁੜੇ ਹੋਏ ਵਪਾਰੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਤਾਂ ਹਰ ਰੋਜ਼ ਵਧਦੀਆਂ ਘਟਦੀਆਂ ਸੋਨੇ ਦੀਆਂ ਕੀਮਤਾਂ ਦੂਸਰੇ ਪਾਸੇ ਵਿਆਹਾਂ ਵਿੱਚ ਲਿਮਿਟਡ ਬੰਦਿਆਂ ਦਾ ਹੋਣਾ ਸੋਨੇ ਦੀ ਖ਼ਰੀਦਦਾਰੀ ਪ੍ਰਭਾਵਿਤ ਕਰ ਰਿਹਾ ਹੈ।

    ਪਹਿਲਾਂ 100% ਸੋਨੇ ਦਾ ਵਪਾਰ ਹੋਣ ਵਾਲੀ ਸੋਨੇ ਦੀ ਸੇਲ ਹੁਣ ਪੰਜਾਹ ਪ੍ਰਤੀਸ਼ਤ ਹੀ ਰਹਿ ਗਈ ਹੈ। ਲੋਕ ਸੋਨਾ ਖ਼ਰੀਦ ਨਹੀਂ ਰਹੇ ਜਿਸ ਕਰਕੇ ਇਸ ਨਾਲ ਜੁੜੇ ਉਦਯੋਗ ਵਿਚ ਮੰਦੀ ਹੈ। ਲੁਧਿਆਣਾ ਦਾ ਸਰਾਫ਼ਾ ਬਾਜ਼ਾਰ ਜਿਸ ਵਿੱਚ ਇਨ੍ਹਾਂ ਦਿਨਾਂ ਵਿੱਚ ਭਾਰੀ ਭੀੜ ਹੁੰਦੀ ਸੀ ਹੁਣ ਦੁਕਾਨਾਂ ਉੱਪਰ ਇਕ ਵੀ ਗਾਹਕ ਨਹੀਂ ਹੈ ਅਤੇ ਦੁਕਾਨਾਂ ਖਾਲੀ ਪਈਆਂ ਹੋਈਆਂ ਹਨ।

    ਲੁਧਿਆਣਾ ਦੀ ਸਰਾਫਾ ਬਾਜ਼ਾਰ ਜਿਸ ਵਿੱਚ ਅਕਸਰ ਹੀ ਬਹੁਤ ਭੀੜ ਮਿਲਦੀ ਸੀ ਇਨ੍ਹਾਂ ਦਿਨਾਂ ਵਿੱਚ ਐੱਨਆਈਆਰ ਪੰਜਾਬ ਵਿੱਚ ਆ ਕੇ ਵਿਆਹ ਕਰਦੇ ਸਨ ਪਰ ਕੋਰੋਨਾ ਅਤੇ ਲਾਕਡਾਊਨ ਕਾਰਨ ਉਹ ਪੰਜਾਬ ਵਿੱਚ ਨਹੀਂ ਆ ਰਹੇ। ਇਸ ਵਾਰ ਨਾ ਤਾਂ ਐੱਨਆਈਆਰ ਆ ਰਹੇ ਹਨ ਅਤੇ ਨਾ ਹੀ ਕਿਸਾਨ। ਸੋ ਅਜਿਹੇ ਵਿਚ ਸੋਨੇ ਦੀ ਚਮਕ ਉੱਪਰ ਕੰਮ ਕਰਨ ਵਾਲਿਆਂ ਦੀ ਅੱਖਾਂ ਵਿਚ ਚਮਕ ਖ਼ਤਮ ਹੈ।ਇਹ ਵਪਾਰੀ ਡਰੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਨਹੀਂ ਲੱਗਣਾ ਚਾਹੀਦਾ। ਸੁਨਿਆਰਿਆਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਕੰਮ ਨਹੀਂ ਹੈ ਅਤੇ ਦੁਕਾਨਾਂ ਖਾਲੀ ਪਈਆਂ ਹੋਈਆਂ ਹਨ। ਲੇਬਰ ਵੀ ਵਾਪਸ ਜਾ ਰਹੀ ਹੈ ਅਤੇ ਲੇਬਰ ਕੋਲ ਕੰਮ ਨਹੀ ਹੈ। ਸਿਰਫ਼ ਇਕ ਦੋ ਘੰਟੇ ਲਈ ਕੰਮ ਹੈ ਜਿਸ ਨਾਲ ਲੇਬਰ ਦੇ ਵੀ ਖ਼ਰਚੇ ਪੂਰੇ ਨਹੀਂ ਹੋ ਰਹੇ ਅਤੇ ਜ਼ਿਆਦਾਤਰ ਲੇਬਰ ਚਾਂਦੀ ਖਰੀਦਦੀ ਹੈ।

    ਪਰ ਲੇਬਰ ਹੀ ਇੱਥੇ ਨਹੀਂ ਤੇ ਫਿਰ ਚਾਂਦੀ ਕੌਣ ਖ਼ਰੀਦੇ। ਵਿਆਹ ਨਹੀਂ ਤੇ ਲੋਕਾਂ ਵਿੱਚ ਸੋਨਾ ਖ਼ਰੀਦਣ ਵਾਸਤੇ ਦਿਲਚਸਪੀ ਵੀ ਨਹੀਂ ਹੈ। ਅਕਸਰ ਹੀ ਨਰਾਤਿਆਂ ਦੇ ਵੇਲੇ ਇਸ ਉਦਯੋਗ ਵਿੱਚ ਮਾਰੋ ਮਾਰ ਹੁੰਦੀ ਹੈ ਪਰ ਇਸ ਵਾਰ ਨਰਾਤਿਆਂ ਵਿੱਚ ਵੀ ਕੰਮ ਨਹੀਂ ਸੀ। ਕਾਰਨ ਸੀ ਕਿ ਪੰਜਾਬ ਸਰਕਾਰ ਨੇ ਵਿਆਹਾਂ ਉੱਪਰ ਪਾਬੰਦੀਆਂ ਲਾਈਆਂ ਹੋਈਆਂ ਹਨ ਅਤੇ ਲਾਕਡਾਊਨ ਦੇ ਡਰ ਤੋਂ ਲੇਬਰ ਵੀ ਘਰਾਂ ਨੂੰ ਵਾਪਸ ਪਰਤ ਰਹੀ ਹੈ। ਸੋਨੇ ਦੀਆਂ ਲਗਾਤਾਰ ਵਧਦੀਆਂ ਘਟਦੀਆਂ ਕੀਮਤਾਂ ਇਸ ਉਦਯੋਗ ਉੱਪਰ ਬਹੁਤ ਬੁਰਾ ਪ੍ਰਭਾਵ ਪਾ ਰਹੀਆਂ ਹਨ। ਵਿਆਹ ਹੋ ਨਹੀਂ ਰਹੇ ਅਤੇ ਜੋ ਹੋ ਰਹੇ ਹਨ ਉਨ੍ਹਾਂ ਵਿਆਹਾਂ ਵਿੱਚ ਇਕੱਠ ਨਹੀਂ ਹੈ ਜਿਸ ਕਰਕੇ ਲੋਕ ਸੋਨਾ ਘੱਟ ਖ਼ਰੀਦ ਰਹੇ ਹਨ।

     

    LEAVE A REPLY

    Please enter your comment!
    Please enter your name here