ਕਸੂਤੇ ਘਿਰੇ ਰਵਨੀਤ ਬਿੱਟੂ, ਭਾਜਪਾ ਦੀ ਸ਼ਿਕਾਇਤ ਮਗਰੋਂ ਦਿੱਲੀ ‘ਚ ਐੱਫਆਈਆਰ ਦਰਜ

    0
    136
    One of the youngestar from Rahul Gandhi's army in Punjab , Newly elected MP from Anandpur Sahib Ravneet Bittu while in Ludhiana.Gurmeet Singh *** Local Caption *** One of the youngestar from Rahul Gandhi's army in Punjab , Newly elected MP from Anandpur Sahib Ravneet Bittu while in Ludhiana.Gurmeet Singh

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਦਿੱਲੀ ਅੰਦੋਲਨ ਅੱਜ 38ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ। ਕਿਸਾਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾਈ ਬੈਠੇ ਹਨ। ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਅੜੇ ਹੋਏ ਹਨ।ਇਸ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਵਿਰੋਧੀ ਕਾਂਗਰਸ ਵਿਚਾਲੇ ਇਸ ਮੁੱਦੇ ‘ਤੇ ਸਿਆਸਤ ਜਾਰੀ ਹੈ।

    ਵਿਰੋਧੀ ਪਾਰਟੀਆਂ ‘ਤੇ ਕਿਸਾਨੀ ਅੰਦੋਲਨ ਨੂੰ ਗੁੰਮਰਾਹ ਕਰਨ ਤੇ ਅੰਦੋਲਨ ਤੇ ਕਬਜ਼ਾ ਕਰਨ ਦੇ ਦੋਸ਼ ਲਾਉਣ ਵਾਲੀ ਭਾਜਪਾ ਦੇ ਇੱਕ ਨੇਤਾ ਨੇ ਕਾਂਗਰਸ ਦੇ ਸੰਸਦ ਮੈਂਬਰ ਖ਼ਿਲਾਫ਼ ਸ਼ਿਕਾਇਤ ਦਰਜ ਕਰਕੇ ਐਫਆਈਆਰ ਦੀ ਮੰਗ ਕੀਤੀ ਸੀ। ਜਿਸ ਤੇ ਕਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੇ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

    ਸੰਸਦ ਮੈਂਬਰ ਰਵਨੀਤ ਸਿੰਘ ਨੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਪ੍ਰਸੰਗ ਵਿੱਚ ਟੈਲੀਵਿਜ਼ਨ ਦੇ ਨਿਊਜ਼ ਚੈਨਲ ‘ਤੇ ਇੱਕ ਟਿੱਪਣੀ ਕੀਤੀ ਸੀ ਜਿਸ ਨੂੰ‘ ਧਮਕੀ ’ਅਤੇ‘ ਰਾਸ਼ਟਰੀ ਏਕਤਾ ‘ਚ ਪਾੜ ’ਵਜੋਂ ਵੇਖਿਆ ਜਾ ਰਿਹਾ ਹੈ। ਬਿੱਟੂ ਖ਼ਿਲਾਫ਼ ਸ਼ਾਂਤੀ ਭੰਗ ਕਰਨ ਲਈ ਉਕਸਾਉਣ ਦੇ ਇਰਾਦੇ ਨਾਲ ਸੰਬੰਧਤ ਧਾਰਾ 504 ਅਤੇ 506 ਤਹਿਤ 31 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਦੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ।

    ਦਿੱਲੀ ਤੋਂ ਭਾਜਪਾ ਨੇਤਾ ਨਵੀਨ ਕੁਮਾਰ ਨੇ ਨਵੀਂ ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ (ਡੀਸੀਪੀ) ਨੂੰ ਸ਼ਿਕਾਇਤ ਕੀਤੀ ਸੀ ਤੇ ਪੰਜਾਬ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਰੱਖੀ ਸੀ। ਡੀਸੀਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਨਵੀਨ ਨੇ ਰਵਨੀਤ ਸਿੰਘ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਸੀ ਜਿਸ ਵਿੱਚ ਉਸ ਨੇ ਕਥਿਤ ਤੌਰ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ “ਹੁਣ ਉਹ ਸੋਚ ਰਹੇ ਹਨ ਕਿ ਇਥੇ ਬੈਠੇ-ਬੈਠੇ ਅਸੀਂ ਥੱਕ ਜਾਵਾਂਗੇ।”

    ਨਵੀਨ ਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ, ਰਵਨੀਤ ਨੇ ਅੱਗੇ ਕਿਹਾ ਕਿ “ਨਹੀਂ, ਅਸੀਂ ਬਹੁਤ ਲਾਸ਼ਾਂ ਦੇ ਢੇਰ ਵੀ ਲਾਵਾਂਗੇ, ਆਪਣਾ ਖੂਨ ਵੀ ਦੇਵਾਂਗੇ, ਇਸ ਲਈ, ਅਸੀਂ ਕਿਸੇ ਵੀ ਹੱਦ ਤੱਕ ਕਿਤੇ ਵੀ ਜਾ ਸਕਦੇ ਹਾਂ। ਇੱਕ ਤਾਰੀਖ਼ ਤੋਂ ਬਾਅਦ ਅਸੀਂ ਨਵੀਂ ਯੋਜਨਾਬੰਦੀ ਨਾਲ ਅੱਗੇ ਆਵਾਂਗੇ।” ਨਵੀਨ ਕੁਮਾਰ ਨੇ ਸਬੂਤਾਂ ਵਜੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੀ ਸੀਡੀ ਨਵੀਂ ਦਿੱਲੀ ਦੇ ਡੀਸੀਪੀ ਨੂੰ ਦਿੱਤੀ ਹੈ।

    LEAVE A REPLY

    Please enter your comment!
    Please enter your name here