ਈਦ ਵਾਲੇ ਦਿਨ ਨਵਜੋਤ ਸਿੱਧੂ ਖ਼ਿਲਾਫ਼ ਲੱਗੇ ਮਲੇਰਕੋਟਲੇ ‘ਚ ਪੋਸਟਰ

    0
    140

    ਮਲੇਰਕੋਟਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਈਦ ਵਾਲੇ ਦਿਨ ਮਲੇਰਕੋਟਲਾ ‘ਚ ਕਾਂਗਰਸ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਖ਼ਿਲਾਫ਼ ਪੋਸਟਰ ਲੱਗੇ ਹਨ। ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਸਿੱਧੂ ਨੇ ਮਲੇਰਕੋਟਲਾ ਲਈ ਐਲਾਨ ਤਾਂ ਕਈ ਕੀਤੇ ਪਰ ਪੂਰਾ ਉਨ੍ਹਾਂ ‘ਚੋਂ ਕੋਈ ਨਹੀਂ ਕੀਤਾ।

    ਜਿਵੇਂ ਕਿ 2017 ‘ਚ ਈਦ ਮੌਕੇ ਸਿੱਧੂ ਨੇ ਐਲਾਨ ਕੀਤਾ ਸੀ ਕਿ ਮਲੇਰਕੋਟਲਾ ਲਈ ਸਰਕਾਰ ਵੱਲੋਂ 1 ਕਰੋੜ ਅਤੇ ਉਨ੍ਹਾਂ ਵੱਲੋਂ 50 ਲੱਖ ਦਿੱਤੇ ਜਾਣਗੇ ਅਤੇ ਇਸ ਤਰ੍ਹਾਂ ਹੀ ਫੇਰ 2018 ‘ਚ ਈਦ ਮੌਕੇ ਸਿੱਧੂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਈਦਗਾਹ ਲਈ 50 ਲੱਖ ਹੋਰ ਅਤੇ ਬਾਬਾ ਹੈਦਰ ਸੇਖ ਲਈ 15 ਕਰੋੜ ਦਿੱਤੇ ਜਾਣਗੇ।ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਇਹ ਸਾਰੇ ਐਲਾਨ ਸਿਰਫ਼ ਐਲਾਨ ਹੀ ਰਹੇ ਅਤੇ ਕਿਹਾ ਗਿਆ ਹੈ ਕਿ ਸਿੱਧੂ ਜਲਦ ਹੀ ਇਹ ਐਲਾਨੀ ਰਾਸ਼ੀ ਦੇਵੇ ਜਾਂ ਮੁਸਲਿਮ ਭਾਈਚਾਰੇ ਕੋਲੋਂ ਝੂਠ ਬੋਲਣ ਲਈ ਮੁਆਫ਼ੀ ਮੰਗੇ।

    LEAVE A REPLY

    Please enter your comment!
    Please enter your name here