ਆਮ ਜਨਤਾ ਮਗਰੋਂ ਹੁਣ ਪਿਆਜ਼ ਨੇ ਕਿਸਾਨਾਂ ਦੇ ਹੰਝੂ ਕਢਾਏ !

    0
    135

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਪਿਆਜ਼ ਅੱਖਾਂ ਵਿੱਚ ਹੰਝੂ ਲਿਆਉਂਦਾ ਹੈ। ਜੇ ਇਹ ਮਹਿੰਗਾ ਹੋ ਜਾਂਦਾ ਹੈ ਤਾਂ ਖ਼ਰੀਦਦਾਰ ਨਹੀਂ ਮਿਲਦਾ, ਸਸਤਾ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਔਖਾ ਹੋ ਜਾਂਦਾ ਹੈ। ਕੋਰੋਨਾਵਾਇਰਸ ਕਾਰਨ ਦੇਸ਼ ਭਰ ਵਿੱਚ ਚੱਲ ਰਹੇ ਲਾਕਡਾਊਨ ਕਾਰਨ ਕਿਸਾਨਾਂ ਨੂੰ ਇਸ ਵਾਰ ਪਿਆਜ਼ ਦੇ ਖ਼ਰੀਦਦਾਰ ਨਹੀਂ ਮਿਲ ਰਹੇ।

    ਇਸ ਲਈ ਪਿਆਜ਼ ਦੇ ਭਾਅ ਕੱਢਣਾ ਵੀ ਕਿਸਾਨਾਂ ਲਈ ਮੁਸ਼ਕਲ ਹੋ ਗਿਆ ਹੈ। ਇਸ ਦੇ ਨਾਲ ਹੀ ਮਹਾਂਰਾਸ਼ਟਰ ਦੇ ਨਾਸਿਕ ਦੀਆਂ ਮੰਡੀਆਂ ਵਿੱਚੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾ ਪਹੁੰਚਣ ਕਾਰਨ ਪਿਆਜ਼ 30 ਤੋਂ 35 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂਕਿ ਕਿਸਾਨਾਂ ਨੂੰ 5-6 ਰੁਪਏ ਪ੍ਰਤੀ ਕਿਲੋ ਦਾ ਭਾਅ ਵੀ ਨਹੀਂ ਮਿਲ ਰਿਹਾ।

    ਕੁੱਝ ਦਿਨ ਪਹਿਲਾਂ ਪਿਆਜ਼ 150 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ। ਹੁਣ ਨਾਸਿਕ ਦੀ ਮਾਰਕੀਟ ਵਿੱਚ ਪਿਆਜ਼ ਦੇ ਢੇਰ ਲੱਗੇ ਹੋਏ ਹਨ ਤੇ 500-600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੀ ਖ਼ਰੀਦਦਾਰ ਨਹੀਂ ਮਿਲ ਰਹੇ, ਜਦੋਂਕਿ ਇੱਕ ਕੁਇੰਟਲ ਪਿਆਜ਼ ਉਗਾਉਣ ਦੀ ਕੀਮਤ 1000 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਹੁੰਦੀ ਹੈ।

    ਅਜਿਹੀ ਸਥਿਤੀ ‘ਚ ਪਿਆਜ਼ ਨੂੰ ਬਾਜ਼ਾਰ ਵਿੱਚ ਪਹੁੰਚਾਉਣ ਲਈ ਕਿਸਾਨਾਂ ਨੂੰ ਆਪਣੀਆਂ ਜੇਬ ਵਿੱਚੋਂ ਪੈਸਾ ਖ਼ਰਚ ਕਰਨਾ ਪੈਂਦਾ ਹੈ। ਹੁਣ ਕਿਸਾਨਾਂ ਦੇ ਸਾਹਮਣੇ ਭੁੱਖਮਰੀ ਦੀ ਸਥਿਤੀ ਪੈਦਾ ਹੋ ਗਈ ਹੈ, ਜਦੋਂਕਿ ਇਸ ਵਾਰ ਕਿਸਾਨਾਂ ਨੂੰ ਉਮੀਦ ਸੀ ਕਿ ਉਹ ਪਿਆਜ਼ ਦੇ ਜ਼ਬਰਦਸਤ ਝਾੜ ਕਾਰਨ ਚੰਗੀ ਰਕਮ ਇਕੱਠਾ ਕਰ ਸਕਣਗੇ।

    ਲਾਕਡਾਊਨ ਕਾਰਨ ਹੋਟਲ, ਢਾਬੇ, ਰੈਸਟੋਰੈਂਟ, ਵਿਆਹ ਸਾਰੇ ਸਮਾਗਮ ਬੰਦ ਹੋ ਗਏ ਹਨ, ਜਿੱਥੇ ਪਿਆਜ਼ ਦੀ ਜ਼ਿਆਦਾ ਖ਼ਪਤ ਕੀਤੀ ਜਾਂਦੀ ਸੀ। ਇਸ ਲਈ ਮੰਡੀਆਂ ਵਿੱਚ ਪਿਆਜ਼ ਸੜਣਾ ਸ਼ੁਰੂ ਹੋ ਗਿਆ ਹੈ।

    LEAVE A REPLY

    Please enter your comment!
    Please enter your name here