ਆਪਣੀ ਕੁੱਖ ਭਰਣ ਲਈ ਔਰਤ ਨੇ ਗੁਆਂਢੀਆਂ ਦੇ 7 ਸਾਲਾਂ ਬੱਚੇ ਦੀ ਦਿੱਤੀ ਬਲੀ !

    0
    146

    ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਮੋਹਾਲੀ : ਮੋਹਾਲੀ ਦੇ ਘੜੂਆ ਪੁਲਿਸ ਚੌਕੀ ਦੇ ਸਕਰੁੱਲਾਪੁਰ ਪਿੰਡ ਵਿੱਚ ਇੱਕ ਬੇਔਲਾਦ ਔਰਤ ਨੇ ਆਪਣੀ ਕੁੱਖ ਨੂੰ ਭਰਨ ਲਈ ਇੱਕ ਗੁਆਂਢੀ ਦੇ 7 ਸਾਲ ਦੇ ਮਾਸੂਮ ਦਾ ਸਿਰ ਕਲਮ ਕਰ ਦਿੱਤਾ। ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ 10 ਜੁਲਾਈ ਨੂੰ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਪੁਲਿਸ ਨੂੰ ਉਸਦੀ ਲਾਸ਼ ਘਰ ਦੇ ਨੇੜੇ ਝਾੜੀਆਂ ਵਿਚੋਂ ਮਿਲੀ। ਪੁਲਿਸ ਨੇ ਕਤਲ ਦੇ ਇਲਜ਼ਾਮ ਵਿਚ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਮ੍ਰਿਤਕ ਬੱਚੇ ਦੀ ਗੁਆਂਢਣ ਅਮਨਦੀਪ ਕੌਰ ਉਰਫ਼ ਸ਼ਿਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਅਮਨਦੀਪ ਕੌਰ ਖ਼ਿਲਾਫ਼ ਥਾਣਾ ਸਦਰ ਖਰੜ ਵਿਖੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

    ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਮਨਦੀਪ ਕੌਰ ਉਰਫ਼ ਸ਼ਿਵਾਨੀ (20) ਮ੍ਰਿਤਕ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਗੁਆਂਢਣ ਹੈ। ਵਿਆਹ ਤੋਂ ਬਾਅਦ ਉਸ ਦੀਆਂ ਦੋ ਧੀਆਂ ਸਨ ਅਤੇ ਦੋਵਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਕਿਸੇ ਨੇ ਉਸ ਨੂੰ ਭਰਮਾ ਲਿਆ ਕਿ ਉਹ ਬੱਚਿਆਂ ਦੀ ਖ਼ੁਸ਼ੀ ਤਾਂ ਹੀ ਪ੍ਰਾਪਤ ਕਰੇਗੀ ਜੇ ਉਹ ਬੱਚੇ ਦੀ ਬਲੀ ਦੇਵੇ। ਜਿਸ ਕਾਰਨ ਉਸਨੇ ਆਪਣੇ ਹੀ ਗੁਆਂਢੀ ਦੇ ਬੱਚੇ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਇਹ ਖੁੱਲ੍ਹ ਕੇ ਨਹੀਂ ਕਹਿ ਰਹੀ। ਜਿਸ ਸਮੇਂ ਹਰਪ੍ਰੀਤ ਦੀ ਲਾਸ਼ ਝਾੜੀਆਂ ਵਿਚੋਂ ਮਿਲੀ ਸੀ, ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ ਅਤੇ ਜਦੋਂ ਹਰਪ੍ਰੀਤ ਦਾ ਪੋਸਟ ਮਾਰਟਮ ਦੋ ਡਾਕਟਰਾਂ ਦੇ ਬੋਰਡ ਦੁਆਰਾ ਕੀਤਾ ਗਿਆ ਸੀ ਤਾਂ ਉਸ ਦੇ ਸਰੀਰ ‘ਤੇ ਛੋਟੇ ਨਿਸ਼ਾਨ ਸਨ ਅਤੇ ਜ਼ਖਮੀ ਵੀ ਸੀ।

    ਪੁਲਿਸ ਨੇ ਪਹਿਲਾਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਿਸ ਕਿਆਸ ਲਗਾ ਰਹੀ ਹੈ ਕਿ ਅਮਨਦੀਪ ਕੌਰ ਨੇ ਹਰਪ੍ਰੀਤ ਨੂੰ ਅਗਵਾ ਕਰਨ ਤੋਂ ਬਾਅਦ ਉਸਦੀ ਕੁੱਟਮਾਰ ਕੀਤੀ ਸੀ ਅਤੇ ਬਾਅਦ ਵਿੱਚ ਉਸਨੂੰ ਸੱਪ ਤੋਂ ਡੰਗ ਮਰਵਾ ਦਿੱਤਾ ਹੋਵੇ, ਜਿਸ ਨਾਲ ਉਸਦੀ ਮੌਤ ਕੁਦਰਤੀ ਲੱਗੇ ਅਤੇ ਕਿਸੇ ਨੂੰ ਉਸ ਤੇ ਸ਼ੱਕ ਨਹੀਂ। ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਰਿਮਾਂਡ ਤੋਂ ਬਾਅਦ ਖੁਲਾਸਾ ਕਰੇਗੀ। ਪਰ ਅਮਨਦੀਪ ਕੌਰ ਨੇ ਆਪਣਾ ਜੁਰਮ ਪਿੰਡ ਸਕਰੁੱਲਾਪੁਰ ਦੇ ਸਰਪੰਚ ਮਨਮਿੰਦਰ ਸਿੰਘ ਕੋਲ ਕਬੂਲ ਕਰ ਲਿਆ ਹੈ। ਪੁਲਿਸ ਇਹ ਵੀ ਮੰਨ ਰਹੀ ਹੈ ਕਿ ਅਮਨਦੀਪ ਕੌਰ ਦੇ ਨਾਲ ਇਸ ਮਾਮਲੇ ਵਿੱਚ ਕਿਸੇ ਹੋਰ ਦਾ ਹੱਥ ਹੋ ਸਕਦਾ ਹੈ।ਦੇ ਘੜੂਆ ਪੁਲਿਸ ਚੌਕੀ ਦੇ ਸਕਰੁੱਲਾਪੁਰ ਪਿੰਡ ਵਿੱਚ ਇੱਕ ਬੇਔਲਾਦ ਔਰਤ ਨੇ ਆਪਣੀ ਕੁੱਖ ਨੂੰ ਭਰਨ ਲਈ ਇੱਕ ਗੁਆਂਢੀ ਦੇ 7 ਸਾਲ ਦੇ ਮਾਸੂਮ ਦਾ ਸਿਰ ਕਲਮ ਕਰ ਦਿੱਤਾ। ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ 10 ਜੁਲਾਈ ਨੂੰ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਪੁਲਿਸ ਨੂੰ ਉਸਦੀ ਲਾਸ਼ ਘਰ ਦੇ ਨੇੜੇ ਝਾੜੀਆਂ ਵਿਚੋਂ ਮਿਲੀ। ਪੁਲਿਸ ਨੇ ਕਤਲ ਦੇ ਇਲਜ਼ਾਮ ਵਿਚ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਮ੍ਰਿਤਕ ਬੱਚੇ ਦੀ ਗੁਆਂਢਣ ਅਮਨਦੀਪ ਕੌਰ ਉਰਫ਼ ਸ਼ਿਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਅਮਨਦੀਪ ਕੌਰ ਖ਼ਿਲਾਫ਼ ਥਾਣਾ ਸਦਰ ਖਰੜ ਵਿਖੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

    ਮ੍ਰਿਤਕ ਹਰਪ੍ਰੀਤ ਸਿੰਘ ਉਰਫ ਹੈਪੀ ਪਿੰਡ ਸਕਰੁੱਲਾਪੁਰ ਦਾ ਵਸਨੀਕ ਸੀ। 10 ਜੁਲਾਈ ਨੂੰ ਹਰਪ੍ਰੀਤ ਆਪਣੇ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ। ਦੁਪਹਿਰ ਵੇਲੇ ਉਸਦੇ ਨਾਲ ਖੇਡ ਰਹੇ ਸਾਰੇ ਬੱਚੇ ਆਪਣੇ-ਆਪਣੇ ਘਰ ਚਲੇ ਗਏ ਸਨ, ਪਰ ਹਰਪ੍ਰੀਤ ਸਿੰਘ ਘਰ ਨਹੀਂ ਪਹੁੰਚਿਆ ਸੀ। ਉਸ ਦੇ ਪਿਤਾ ਗੁਰਮੇਲ ਸਿੰਘ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗ ਸਕਿਆ। ਉਸਨੇ ਘੜੂੰਆ ਪੁਲਿਸ ਚੌਕੀ ਵਿਖੇ ਬੇਟੇ ਦੇ ਲਾਪਤਾ ਹੋਣ ਦੀ ਵੀ ਖ਼ਬਰ ਦਿੱਤੀ ਸੀ। ਪਰ ਦੇਰ ਰਾਤ ਪੁਲਿਸ ਨੂੰ ਕੰਟਰੋਲ ਰੂਮ ‘ਤੇ ਸੂਚਨਾ ਮਿਲੀ ਸੀ ਕਿ ਪਿੰਡ ਸਕਰੁੱਲਾਪੁਰ ਨੇੜੇ ਉਸ ਜਗ੍ਹਾ ‘ਤੇ ਝਾੜੀਆਂ ਵਿੱਚ ਇੱਕ ਬੱਚੇ ਦੀ ਲਾਸ਼ ਪਈ ਮਿਲੀ ਸੀ। ਜਦੋਂ ਘੜੂੰਆ ਥਾਣਾ ਇੰਚਾਰਜ ਕੈਲਾਸ਼ ਬਹਾਦੁਰ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਤਾਂ ਬੱਚੇ ਦੀ ਲਾਸ਼ ਮੁੱਧੇ ਮੂੰਹ ਜ਼ਮੀਨ ‘ਤੇ ਪਈ ਮਿਲੀ।

    ਪੁਲਿਸ ਨੇ ਤੁਰੰਤ ਲਾਪਤਾ ਹਰਪ੍ਰੀਤ ਦੇ ਪਿਤਾ ਗੁਰਮੇਲ ਸਿੰਘ ਨੂੰ ਬੁਲਾ ਕੇ ਲਾਸ਼ ਦੀ ਪਛਾਣ ਕਰਵਾਈ ਤਾਂ ਪਤਾ ਲੱਗਿਆ ਕਿ ਲਾਸ਼ ਹਰਪ੍ਰੀਤ ਦੀ ਹੈ। ਉਸ ਸਮੇਂ ਚੌਕੀ ਇੰਚਾਰਜ ਕੈਲਾਸ਼ ਬਹਾਦੁਰ ਅਨੁਸਾਰ ਹਰਪ੍ਰੀਤ ਨੂੰ ਸੱਪ ਨੇ ਡੰਗ ਮਾਰਿਆ ਹੋਇਆ ਦੱਸਿਆ ਜਾ ਰਿਹਾ ਸੀ, ਪਰ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਨੂੰ ਸੱਪ ਨੇ ਨਹੀਂ ਡੱਸਿਆ ਸੀ। ਉਸ ਸਮੇਂ ਪੁਲਿਸ ਨੇ ਮਾਮਲੇ ਵਿੱਚ 174 ਦੀ ਕਾਰਵਾਈ ਕਰਦਿਆਂ ਲਾਸ਼ ਲਾਸ਼ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀ।

    LEAVE A REPLY

    Please enter your comment!
    Please enter your name here