ਅੱਜ ਬੰਗਾਲ ‘ਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ :

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਪੱਛਮੀ ਬੰਗਾਲ ਦੇ ਵਰਕਰਾਂ ਅਤੇ ਲੋਕਾਂ ਨੂੰ ਵਰਚੁਅਲ ਰੈਲੀ ਜ਼ਰੀਏ ਸੰਬੋਧਨ ਕਰਨਗੇ। ਮਹੱਤਵਪੂਰਣ ਗੱਲ ਇਹ ਹੈ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਲਿਆਉਣ ਲਈ ਭਾਜਪਾ ਵਰਚੁਅਲ ਰੈਲੀਆਂ ਕਰ ਰਹੀ ਹੈ।

    ਅਮਿਤ ਸ਼ਾਹ ਆਪਣੀ ਰੈਲੀ ਵਿੱਚ ਕੋਰੋਨਾਵਾਇਰਸ ਅਤੇ ਚੱਕਰਵਾਤ ਅਮਪੂਨ ਦੇ ਦੋਹਰੇ ਸੰਕਟ ਨਾਲ ਨਜਿੱਠਣ ਵਿੱਚ ਸੱਤਾਧਾਰੀ ਟੀਐੱਮਸੀ ਦੀ ਅਸਫ਼ਲਤਾ ‘ਤੇ ਜ਼ੋਰ ਦੇ ਸਕਦੇ ਹਨ। ਭਾਜਪਾ ਨੇ ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿਛਲੇ ਸੋਮਵਾਰ ਨੂੰ ਆਪਣੀ ਪੱਛਮੀ ਬੰਗਾਲ ਇਕਾਈ ਦਾ ਗਠਨ ਕੀਤਾ ਸੀ।

    ਪੱਛਮੀ ਬੰਗਾਲ ਇਕਾਈ ਵਿਚ ਕਈ ਨਵੇਂ ਚਿਹਰੇ ਸ਼ਾਮਲ ਹੋ ਗਏ ਹਨ ਅਤੇ ਸੀਏਏ ਅਤੇ ਐੱਨਆਰਸੀ ਬਾਰੇ ਪਾਰਟੀ ਦੇ ਰੁਖ ਦਾ ਵਿਰੋਧ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਚੰਦਰ ਪ੍ਰਕਾਸ਼ ਬੋਸ ਨੂੰ ਹਟਾ ਦਿੱਤਾ ਗਿਆ ਹੈ।

    ਬਿਹਾਰ ਅਤੇ ਓਡੀਸ਼ਾ ਵਿੱਚ ਕੀਤੀਆਂ ਵਰਚੁਅਲ ਰੈਲੀਆਂ :

    ਤੁਹਾਨੂੰ ਦੱਸ ਦਈਏ ਕਿ ਪਿਛਲੇ ਦੋ ਦਿਨਾਂ ਵਿੱਚ ਅਮਿਤ ਸ਼ਾਹ ਨੇ ਵਰਚੁਅਲ ਰੈਲੀ ਰਾਹੀਂ ਬਿਹਾਰ ਅਤੇ ਫਿਰ ਓਡੀਸ਼ਾ ਨੂੰ ਸੰਬੋਧਿਤ ਕੀਤਾ ਹੈ। 7 ਜੂਨ ਨੂੰ ਪਹਿਲੇ ਅਮਿਤ ਸ਼ਾਹ ਨੇ ਬਿਹਾਰ ਦੇ ਵਰਕਰਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮੁੱਖ ਵਿਰੋਧੀ ਪਾਰਟੀ ਆਰਜੇਡੀ ਨੂੰ ਨਿਸ਼ਾਨਾ ਬਣਾਇਆ। ਸ਼ਾਹ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਦੀ ਰੈਲੀ ਦਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸੰਪਰਕ ਮੁਹਿੰਮਾਂ ਨੂੰ ਰੋਕਿਆ ਨਹੀਂ ਜਾ ਸਕਦਾ। ਭਾਜਪਾ ਦੇਸ਼ ਭਰ ‘ਚ 75 ਰੈਲੀਆਂ ਕਰੇਗੀ।

    LEAVE A REPLY

    Please enter your comment!
    Please enter your name here