ਅਗਵਾ ਕਰਨ ਤੋਂ ਬਾਅਦ 7 ਸਾਲ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ !

    0
    124

    ਤਰਨਤਾਰਨ, ਜਨਗਾਥਾ ਟਾਇਮਜ਼: (ਰਵਿੰਦਰ)

    ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਵਿਖੇ 7 ਸਾਲ ਦੀ ਬੱਚੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਬੱਚੀ ਦੀ ਪਹਿਚਾਨ ਨਵਜੀਤ ਕੌਰ ਦੇ ਰੂਪ ਵਿਚ ਹੋਈ ਹੈ। ਨਵਜੀਤ ਅਪਣੇ ਘਰ ਦੇ ਲਾਗੇ ਹੀ ਹਵੇਲੀ ਦੇ ਵਿਚ ਨਹਾਉਣ ਲਈ ਜਾ ਰਹੀ ਸੀ ਤੇ ਰਸਤੇ ਦੇ ਵਿਚ ਹੀ ਦੋਸ਼ੀ ਨੇ ਬੱਚੀ ਨੂੰ ਅਗਵਾ ਕਰ ਲਿਆ ਤੇ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਬੰਦ ਪਏ ਘਰ ਦੇ ਵਿੱਚ ਲਿਜਾ ਕੇ ਉਸ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਬੱਚੀ ਨੇ ਵਿਰੋਧ ਜਤਾਇਆ ਤੇ ਉਸ ਨੇ ਬੱਚੀ ਦੇ ਗਲੇ ਵਿਚ ਕੱਪੜਾ ਪਾ ਕੇ ਗਲਾ ਘੁੱਟ ਦਿੱਤਾ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ।

    ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦਰਜ ਕਰ ਦਿੱਤਾ ਹੈ। ਦੋਸ਼ੀ ਦੀ ਪਹਿਚਾਣ ਸਵਿੰਦਰ ਸਿੰਘ ਉਰਫ਼ ਕਾਲੀ ਦੇ ਰੂਪ ਵਿਚ ਹੋਈ ਹੈ। ਬੱਚੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਹਵੇਲੀ ਦੇ ਵਿਚ ਨਹਾਉਣ ਲਈ ਗਈ ਲੇਕਿਨ ਘਰ ਵਾਪਸ ਨਾ ਆਏ ਤਾਂ ਪਿੰਡ ਵਿੱਚ ਕਾਫ਼ੀ ਭਾਲ ਕੀਤੀ ਲੇਕਿਨ ਬੱਚੀ ਨਹੀਂ ਲੱਭੀ ਦੇਰ ਰਾਤ ਹੋਰ ਭਾਲ ਕਰਨ ਲੱਗੇ ਤਾਂ ਕਈ ਸਾਲਾਂ ਤੋਂ ਬੰਦ ਪਏ ਘਰ ਵਿਚ ਦੇਖਿਆ ਤਾਂ ਬੱਚੀ ਦੀ ਲਾਸ਼ ਪਈ ਹੋਈ ਸੀ। ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।

    ਪੁਲਿਸ ਨੂੰ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਕੋਲ ਰਹਿਣ ਵਾਲੇ ਕਾਲੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਲੱਗਦਾ ਹੈ। ਤਰਨਤਾਰਨ ਦੇ ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦੋਸ਼ੀ ਕਾਲੀ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਕਿ ਉਸ ਨੇ ਹੀ ਬੱਚੀ ਦਾ ਕਤਲ ਕੀਤਾ ਹੈ।

    LEAVE A REPLY

    Please enter your comment!
    Please enter your name here