ਗੁਰੂਹਰਸਹਾਏ, ਜਨਗਾਥਾ ਟਾਇਮਜ਼: (ਰਵਿੰਦਰ)
ਫ਼ਿਰੋਜ਼ਪੁਰ -ਫ਼ਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਟਿੱਲੂ ਅਰਾਈਂ ਦੇ ਬੱਸ ਅੱਡੇ ‘ਤੇ ਮੋਟਰਸਾਈਕਲ ਅਤੇ ਟਰਾਲੀ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ‘ਚ 32 ਸਾਲਾਂ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਹੈਪੀ ਪੁੱਤਰ ਹਰਭਜਨ ਵਾਸੀ ਪਿੰਡ ਮੋਹਨ ਕੇ ਹਿਠਾੜ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਪਿੰਡ ਟਿੱਲੂ ਅਰਾਈਂ ਦੇ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹੀ ਟਰੈਕਟਰ ਟਰਾਲੀ ਵਿਚ ਉਸ ਦਾ ਮੋਟਰਸਾਈਕਲ ਜਾ ਵੱਜਿਆ, ਜਿਸ ਦੇ ਚੱਲਦਿਆਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਜਲਾਲਾਬਾਦ ਵਿਖੇ ਕੰਬਲਾਂ ਵਾਲੀ ਦੁਕਾਨ ‘ਤੇ ਨੌਕਰੀ ਕਰਦਾ ਸੀ। ਖ਼ਬਰ ਲਿਖੇ ਜਾਣ ਤਕ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਸੀ।