ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)
ਬਰੇਲੀ : ਪੂਰਾ ਦੇਸ਼ ਇਸ ਸਮੇਂ ਕੋਰੋਨਾ (ਕੋਵਿਡ-19) ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਪੁਲਿਸ ਦਾ ਅਕਸ ਆਮ ਆਦਮੀ ਦੇ ਸਾਹਮਣੇ ਥੋੜਾ ਸੁਧਰ ਗਿਆ ਸੀ ਪਰ ਹੁਣ ਫਿਰ ਇਕ ਘਟਨਾ ਨੇ ਪੁਲਿਸ ਦੇ ਕੰਮਕਾਜ ‘ਤੇ ਸਵਾਲ ਖੜੇ ਕੀਤੇ ਹਨ। ਤਾਜਾ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀਨਾਲ ਸਬੰਧਤ ਹੈ।
ਬਰੇਲੀ ਪੁਲਿਸ ‘ਤੇ ਇਕ ਨੌਜਵਾਨ ਨੇ ਗੰਭੀਰ ਦੋਸ਼ ਲਗਾਏ ਹਨ। ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਘਰ ਦੇ ਬਾਹਰ ਬਿਨ੍ਹਾਂ ਕਿਸੇ ਮਾਸਕ ਤੋਂ ਬੈਠਣ ‘ਤੇ ਹੱਥ ਅਤੇ ਪੈਰ ‘ਚ ਕਿੱਲ ਠੋਕ ਦਿੱਤੇ ਹਨ। ਹਾਲਾਂਕਿ ਨੌਜਵਾਨ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪੁਲਿਸ ਨੇ ਇਸ ਨੂੰ ਸਿਰਫ਼ ਇਕ ਸਾਜਿਸ਼ ਕਰਾਰ ਦਿੱਤਾ ਹੈ।
ਇੱਥੋਂ ਦੇ ਥਾਣਾ ਬਾਰਾਦਰੀ ਦੇ ਜੋਗੀ ਨਵਾਦਾ ਵਿੱਚ ਇੱਕ ਨੌਜਵਾਨ ਦੇ ਹੱਥਾਂ ਅਤੇ ਪੈਰਾਂ ਵਿੱਚ ਮਾਸਕ ਨਾ ਪਾਉਣ ਦੇ ਕਾਰਨ ਕਿੱਲ ਠੋਕਣ ਦਾ ਦੋਸ਼ ਪੁਲਿਸ ‘ਤੇ ਲੱਗਾ ਹੈ। ਬਰੇਲੀ ਦੇ ਬਰਾਦਰੀ ਥਾਣਾ ਖੇਤਰ ਵਿੱਚ ਰਹਿਣ ਵਾਲੇ ਰਣਜੀਤ ਦੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਠੋਕੇ ਮਿਲੇ ਹਨ। ਉਹ ਬੁੱਧਵਾਰ ਨੂੰ ਥਾਣੇ ਪਹੁੰਚਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਕਰੀਬ 10 ਵਜੇ ਘਰ ਦੇ ਬਾਹਰ ਬੈਠਾ ਸੀ। ਪੁਲਿਸ ਗਸ਼ਤ ‘ਤੇ ਆਈ ਅਤੇ ਮਾਸਕ ਨਾ ਲਾਉਣ ਦੇ ਦੋਸ਼ ‘ਚ ਰਣਜੀਤ ਨੂੰ ਫੜ ਲਿਆ। ਇਸ ਮਗਰੋਂ ਪੁਲਿਸ ਉਸਨੂੰ ਥਾਣੇ ਲੈ ਗਈ ਅਤੇ ਉਸਦੇ ਹੱਥ ਅਤੇ ਪੈਰ ‘ਚ ਕਿੱਲ ਠੋਕ ਦਿੱਤੇ ਹਨ। ਰਣਜੀਤ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਦਾ ਦਾ ਜਵਾਬ ਵੀ ਸਾਹਮਣੇ ਆਇਆ ਹੈ। ਐਸਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪਤਾ ਲੱਗਿਆ ਹੈ ਕਿ 24 ਮਈ ਨੂੰ ਰਣਜੀਤ ਬਿਨ੍ਹਾਂ ਕਿਸੇ ਮਾਸਕ ਤੋਂ ਘੁੰਮ ਰਿਹਾ ਸੀ। ਇਸ ਕੇਸ ਵਿੱਚ ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਭੱਜ ਗਿਆ ਅਤੇ ਪੁਲਿਸ ਉਸ ‘ਤੇ ਛਾਪਾ ਮਾਰਨ ਲਈ ਉਸ ਦੇ ਘਰ ਗਈ। ਇਹ ਘਟਨਾ ਗ੍ਰਿਫ਼ਤਾਰੀ ਤੋਂ ਬਚਣ ਲਈ ਰਚੀ ਗਈ ਹੈ।