15 ਜੂਨ ਦੇ ਆਸ-ਪਾਸ ਖੁੱਲ੍ਹ ਸਕਦੇ ਹਨ ਸ਼ਾਪਿੰਗ ਮਾਲ, ਸਿਨੇਮਾਹਾਲ :

    0
    134

    ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੋਰੋਨਾਵਾਇਰਸ ਕਾਰਨ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਭਾਰਤ ਵਿਚ ਲਾਕਡਾਊਨ 14 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਹ ਤਾਲਾਬੰਦੀ ਦਾ ਚੌਥਾ ਪੜਾਅ ਹੋਵੇਗਾ, ਜੋ ਸੋਮਵਾਰ 18 ਮਈ ਤੋਂ ਸ਼ੁਰੂ ਹੋਵੇਗਾ ਅਤੇ 31 ਮਈ ਨੂੰ ਖ਼ਤਮ ਹੋਵੇਗਾ।

    ਇਸ ਸਾਰੇ ਮਾਮਲੇ ਉੱਤੇ ਖ਼ਾਸ ਗੱਲਬਾਤ ਦੌਰਾਨ ਪੀਵੀਆਰ ਦੇ ਚੇਅਰਮੈਨ ਅਤੇ ਐਮਡੀ ਅਜੈ ਬਿਜਲੀ ਨੇ ਦੱਸਿਆ ਕਿ ਸ਼ਾਪਿੰਗ ਮਾਲ 15 ਜੂਨ ਦੇ ਆਸ ਪਾਸ ਖੁੱਲ੍ਹ ਸਕਦੇ ਹਨ। 1-2 ਹਫ਼ਤਿਆਂ ਬਾਅਦ ਸਿਨੇਮਾ ਹਾਲ ਖੋਲ੍ਹਣ ਲਈ ਵੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

    ਦੱਸ ਦਈਏ ਕਿ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਯਾਨੀ ਐੱਨਡੀਐੱਮਏ ਨੇ ਕੇਂਦਰ ਸਰਕਾਰ ਅਤੇ ਰਾਜਾਂ ਨੂੰ ਇਹ ਪਾਬੰਦੀ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਦੇ ਅਨੁਸਾਰ ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ​​ਥੀਏਟਰ, ਆਡੀਟੋਰੀਅਮ, ਅਸੈਂਬਲੀ ਹਾਲ ਫਿਲਹਾਲ ਬੰਦ ਰਹਿਣਗੇ। ਹੁਣ ਅਜੈ ਬਿਜਲੀ ਨੇ ਦੱਸਿਆ ਹੈ ਕਿ ਸ਼ਾਪਿੰਗ ਮਾਲ 15 ਜੂਨ ਦੇ ਆਸ ਪਾਸ ਖੁੱਲ੍ਹ ਸਕਦੇ ਹਨ। 1-2 ਹਫ਼ਤਿਆਂ ਬਾਅਦ ਸਿਨੇਮਾ ਹਾਲ ਖੋਲ੍ਹਣ ਲਈ ਵੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

    LEAVE A REPLY

    Please enter your comment!
    Please enter your name here