Select Page

ਨਰਸਿੰਗ ਸਟਾਫ਼ ਵਲੋਂ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

ਨਰਸਿੰਗ ਸਟਾਫ਼ ਵਲੋਂ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਸਿਮਰਨ) :

ਪੰਜਾਬ ਸਰਕਾਰ ਵਲੋਂ ਦਿੱਤੇ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਨੂੰ ਲੈ ਕੇ ਸੂਬੇ ਦੇ ਨਰਸਿੰਗ ਸਟਾਫ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਅੱਜ ਸਮੂਹ ਨਰਸਿੰਗ ਸਟਾਫ਼ ਨੇ ਕਾਲੇ ਬਿੱਲੇ ਲਗਾ ਆਪਣਾ ਰੋਸ ਪ੍ਰਗਟ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੀ ਪ੍ਰਧਾਨ ਗੁਰਜੀਤ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੋਰਾਨ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਕੇਡਰ ਵਲੋਂ ਆਪਣੀ ਡਿਊਟੀ ਨੂੰ ਤਰਜੀਹ ਦਿੱਤੀ ਗਈ। ਉਹਨਾਂ ਨੇ ਇਹ ਵੀ ਦੱਸਿਆ ਕਿ 6ਵੇਂ ਪੇ ਕਮਿਸ਼ਨ ਵਿੱਚ ਨਰਸਿੰਗ ਕੇਡਰ ਦੀ ਪੈ ਪੇਰਿਟੀ, ਨਰਸਿੰਗ ਅਫ਼ਸਰ ਡੈਜੀਗਨੇਸ਼ਨ ਅਤੇ ਨਵੀਆ ਭਰਤੀ ਸਟਾਫ਼ ਨਰਸਾਂ ਨੂੰ ਲੈਬਵ 7 ਅਤੇ ਨਾਈਟ ਡਿਊਟੀ ਅਲਾਊਸ ਦਿੱਤਾ ਜਾਵੇ।ਇਸ ਮੌਕੇ ਮੇਟਰਨ ਹਰਭਜਨ ਕੌਰ, ਸੁਰਿੰਦਰ ਕੌਰ, ਸਤਨਾਮ ਕੌਰ, ਚਰਨਜੀਤ ਕੌਰ, ਜਸਵਿੰਦਰ ਕੌਰ, ਦਲਜੀਤ ਕੌਰ, ਸ਼ਸ਼ੀ ਬਾਲਾ, ਸਰਬਜੀਤ ਕੌਰ, ਨਰੇਸ਼ ਰਾਣੀ, ਪਰਵੇਸ਼ ਸਿਆਲ ਸ ਕਮਲਜੀਤ ਕੌਰ, ਰਿਤੂ, ਜਸਵੀਰ ਕੌਰ, ਜਸਵੰਤ ਕੌਰ, ਅਨਪੂਰਣਾ ਬਾਲੀ, ਸਰਿੰਦਰ ਕੌਰ ਆਦਿ ਹਾਜ਼ਰ ਸਨ।

About The Author

Leave a reply

Your email address will not be published. Required fields are marked *