Select Page

ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਸਪੀਕਰ ਦੀ ਚਿਤਾਵਨੀ, ਘਟਨਾ ਦੁਹਰਾਈ ਤਾਂ ਹੋਵੇਗੀ ਕਾਰਵਾਈ

ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਸਪੀਕਰ ਦੀ ਚਿਤਾਵਨੀ, ਘਟਨਾ ਦੁਹਰਾਈ ਤਾਂ ਹੋਵੇਗੀ ਕਾਰਵਾਈ

ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

ਪੇਗਾਸਸ ਜਾਸੂਸੀ ਕਾਂਡ ਦੀ ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਦਲਾਂ ਨੇ ਹੁਣ ਤਕ ਸਦਨ ਦੀ ਕਾਰਵਾਈ ਚੱਲਣ ਨਹੀਂ ਦਿੱਤੀ। ਅੱਜ ਵੀ ਸੰਸਦ ’ਚ ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਦੋਵੇਂ ਸਦਨਾਂ ਨੂੰ ਰੱਦ ਕਰਨਾ ਪਿਆ। ਵਿਰੋਧੀ ਧਿਰ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤਕ ਸਰਕਾਰ ਚਰਚਾ ਲਈ ਰਾਜ਼ੀ ਨਹੀਂ ਹੋਵੇਗੀ ਤਦ ਤਕ ਸੰਸਦ ਦਾ ਸੰਗ੍ਰਾਮ ਠੱਪ ਨਹੀਂ ਹੋਵੇਗਾ। ਉਥੇ ਹੀ, ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਸੰਸਦ ’ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਸਰਕਾਰ ਨੇ ਲੋਕਸਭਾ ’ਚ ਦੋ ਹੋਰ ਰਾਜਸਭਾ ’ਚ ਇਕ ਬਿੱਲ ਪਾਸ ਕਰਕੇ ਇਹ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਵਿਰੋਧੀਆਂ ਦੇ ਦਬਾਅ ਦੀ ਉਸਨੂੰ ਪਰਵਾਹ ਨਹੀਂ।ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਸਦਨ ’ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਮੈਨੂੰ ਸਦਨ ਦੀ ਮਰਿਯਾਦਾ ਬਣਾਏ ਰੱਖਣ ਲਈ ਉਨ੍ਹਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਸਦਨ ਦੇ ਕੁਝ ਮੈਂਬਰ ਅਜਿਹੀਆਂ ਘਟਨਾਵਾਂ ਨੂੰ ਦੁਹਰਾ ਰਹੇ ਹਨ ਜੋ ਸੰਸਦ ਦੇ ਨਿਯਮਾਂ ਵਿਰੁੱਧ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ’ਤੇ ਸੰਸਦ ’ਚ ਪ੍ਰਦਰਸ਼ਨ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ, ‘9 ਦਿਨਾਂ ’ਚੋਂ ਮੈਂ ਰੋਜ਼ ਮੁਲਤਵੀ ਪ੍ਰਸਤਾਵ ਦੇ ਰਹੀ ਹਾਂ। ਜੇਕਰ ਸਰਕਾਰ ਚਰਚਾ ਚਾਹੁੰਦੀ ਹੈ ਤਾਂ ਮੁਲਤਵੀ ਪ੍ਰਸਤਾਵ ਸਵੀਕਾਰ ਕਰਕੇ ਸਮਾਂ ਦੇਵੇਗੀ। ਇਹ ਅੰਨਦਾਤਾ ਵਿਰੋਧੀ ਸਰਕਾਰ ਹੈ।

 

About The Author

Leave a reply

Your email address will not be published. Required fields are marked *