Select Page

ਚੋਰਾਂ ਵਲੋਂ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੇ 9 ਲੱਖ ਰਕਮ ਦੀ ਕੀਤੀ ਚੋਰੀ

ਚੋਰਾਂ ਵਲੋਂ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੇ 9 ਲੱਖ ਰਕਮ ਦੀ ਕੀਤੀ ਚੋਰੀ

ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰਵਿੰਦਰ)

ਫਿਰੋਜ਼ਪੁਰ ਦੇ ਅਮਰ ਹਸਪਤਾਲ ਦੇ ਸਾਹਮਣੇ ਰਾਜੇਸ਼ ਮੈਡੀਕਲ ਏਜੰਸੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ 9 ਲੱਖ 75000 ਰੁਪਏ ਦੀ ਚੋਰੀ ਕਰ ਕੇ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰ ਅਤੇ ਪੰਜ ਤਰੀਕ ਦੀ ਦਰਮਿਆਨੀ ਰਾਤ ਨੂੰ ਕੁੱਝ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਜਿਸ ਚ ਦੁਕਾਨ ਮਾਲਕ ਮੁਤਾਬਕ ਉਹਦੇ 9 ਲੱਖ ਪਚੱਤਰ ਹਜ਼ਾਰ ਰੁਪਏ ਗੱਲੇ ਵਿਚ ਪਏ ਸਨ ਜੋ ਚੋਰ ਚੋਰੀ ਕਰਕੇ ਲੈ ਗਏ ਹਨ ਇਸ ਸੰਬੰਧ ਚ ਦੁਕਾਨ ਮਾਲਕ ਰਾਜੇਸ਼ ਕੱਕੜ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਆਸ ਪਾਸ ਲੱਗੇ ਸੀ ਸੀ ਟੀ ਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਕਿ ਚੋਰਾਂ ਦਾ ਕੋਈ ਸੁਰਾਗ ਲੱਗ ਸਕੇ।

 

About The Author

Leave a reply

Your email address will not be published. Required fields are marked *