Select Page

ਪਾਬੰਦੀਆਂ ਨੂੰ ਸੂਬਾ ਸਰਕਾਰ ਨਹੀਂ ਹਟਾਉਂਦੀ ਤਾਂ ਸ਼ਹਿਰ ਵਿੱਚ ਹੋਵੇਗਾ ਤਿੱਖਾ ਸੰਘਰਸ਼: ਸਾਂਝਾ ਫਰੰਟ

ਪਾਬੰਦੀਆਂ ਨੂੰ ਸੂਬਾ ਸਰਕਾਰ ਨਹੀਂ ਹਟਾਉਂਦੀ ਤਾਂ ਸ਼ਹਿਰ ਵਿੱਚ ਹੋਵੇਗਾ ਤਿੱਖਾ ਸੰਘਰਸ਼: ਸਾਂਝਾ ਫਰੰਟ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸੁਮਨ ਮਹਿਤਾ)

ਦੇਸ਼ ਦੀ 143 ਅਤੇ ਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਆਬਾਦੀ ਨੂੰ ਆਪਣੀਆਂ ਮਾੜੀਆ ਸਿਹਤ ਸੇਵਾਵਾਂ ਕਰਕੇ ਦਸ ਹਜ਼ਾਰ ਕਰੋਨਾ ਮਰੀਜ਼ਾਂ ਕਾਰਨ ਸੂਬਾ ਸਰਕਾਰ ਵੱਲੋਂ ਲਾਕਡਾਊਨ ਕਰਕੇ ਫਾਹੇ ਲਾਉਣ ਦੇ ਫ਼ੈਸਲੇ ਦੀ ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਨੇ ਸ੍ਰੀ ਗੁਰੁ ਰਵੀਦਾਸ ਗੁਰੂਦੁਆਰਾ ਰਹੀਮਪੁਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਆਗੂਆ ਨੇ ਕਿਹਾ ਕਿ ਇੱਕ ਸਾਲ ਬਾਅਦ ਵੀ ਕੇਂਦਰ ਅਤੇ ਸੂਬਾ ਸਰਕਾਰ ਕਰੋਨਾ ਤੋਂ ਲੋਕਾਂ ਨੂੰ ਨਜਾਤ ਦਿਵਾਉਣ ਲਈ ਕੋਈ ਠੋਸ ਰਣਨੀਤੀ ਅਤੇ ਹਸਪਤਾਲਾਂ ਵਿੱਚ ਚੰਗੇ ਪ੍ਰਬੰਧ ਨਹੀਂ ਕਰ ਸਕੀ। ਹੁਣ ਆਕਸੀਜਨ ਘਾਟ ਅਤੇ ਹਸਪਤਾਲਾਂ ਵਿੱਚ ਮਰੀਜਾਂ ਦੀ ਵੱਧ ਰਹੀ ਗਿਣਤੀ ਦਾ ਬਹਾਨਾ ਬਣਾ ਕੇ ਕਰੋੜਾਂ ਲੋਕਾਂ ਤੇ ਪਾਬੰਦੀਆਂ ਲਾ ਕੇ ਘਰਾਂ ਵਿੱਚ ਹੁੜਨਾ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ, ਬਿਜਲੀ ਦੇ ਵੱਡੇ ਵੱਡੇ ਬਿੱਲ, ਬੱਚਿਆ ਦੀਆਂ ਫ਼ੀਸਾਂ, ਬੈਂਕਾਂ ਦੀਆਂ ਕਿਸ਼ਤਾਂ ਆਦਿ ਬਾਰੇ ਸਰਕਾਰ ਦੀ ਚੁੱਪੀ ਲੋਕਾਂ ਨੂੰ ਬਰਬਾਦ ਕਰਨ ਦੀ ਹੈ। ਇੱਕ ਪਾਸੇ ਤਾਂ ਸਰਕਾਰ ਸ਼ਰਾਬ ਦੇ ਠੇਕਿਆਂ ਨੂੰ ਖੋਲਣ ਦੀਆ ਹਦਾਇਤਾਂ ਜਾਰੀ ਕਰ ਰਹੀਂ ਹੈ।ਉਥੇ ਹੀ ਵਿੱਦਿਆ ਦੇ ਚਾਨਣ ਮੁਨਾਰੇ ਸਕੂਲ ਕਾਲਜਾਂ ਵਿੱਚ ਪੜ੍ਹਾਈ ਨਾ ਕਰਾਕੇ ਦੇਸ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀਂ ਹੈ।

ਉਹਨਾਂ ਨੇ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਇਰਸ ਨਾਲ ਕੁੱਲ ਆਬਾਦੀ ਦੇ 5 ਪ੍ਰਤੀਸ਼ਤ ਲੋਕ ਪ੍ਰਭਾਵਿਤ ਹੋਣਗੇ ਅਤੇ ਪ੍ਰਭਾਵਿਤ ਲੋਕਾਂ ਵਿੱਚੋ 1% ਪ੍ਰਤੀਸ਼ਤ ਮੌਤ ਦਰ ਹੋਵੇਗੀ ਇਸਦਾ ਮਤਲਬ ਜ਼ੇਕਰ ਦੋ ਕਰੋੜ ਲ਼ੋਕ ਪ੍ਰਭਾਵਿਤ ਹੋਏ ਨੇ ਤਾਂ ਉਸ ਵਿੱਚੋ ਇੱਕ ਕਰੋੜ 95 ਲੱਖ ਰਿਕਵਰ ਵੀ ਹੋ ਚੁੱਕੇ ਨੇ ਤੇ ਬਾਕੀ ਪੰਜ ਜਾਂ ਦਸ ਲੱਖ ਲ਼ੋਕ ਇਲਾਜ਼ ਅਧੀਨ ਨੇ ਅਤੇ ਮੌਤ ਦਰ ਤਿੰਨ ਅਤੇ ਚਾਰ ਹਜ਼ਾਰ ਵਿੱਚ ਹੈ ਤਾਂ ਦੇਸ਼ ਲਈ ਬਹੁਤ ਵੱਡੀ ਰਾਹਤ ਵਾਲ਼ੀ ਗੱਲ ਹੈ ਪ੍ਰੰਤੂ ਜੇਕਰ ਇੱਕ ਸਾਲ ਵਿੱਚ ਸਰਕਾਰ ਇਸਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕੀ ਤਾਂ ਇਸ ਗੱਲ ਦੀ ਜਿੰਮੇਵਾਰੀ ਕੌਣ ਲਵੇਗਾ ਕਿ ਲਾਕਡਾਊਨ ਤੋਂ ਬਾਅਦ ਇਹ ਸਮਾਪਤ ਹੋ ਜਾਵੇਂਗਾ ਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਦੇਸ ਵਿੱਚ ਰੋਜ਼ਾਨਾ 27 ਹਜ਼ਾਰ ਲੋਕਾਂ ਦੀ ਬਾਕੀ ਬੀਮਾਰੀਆਂ ਨਾਲ ਰੋਜ਼ਾਨਾ ਮੌਤ ਹੁੰਦੀ ਹੈ ਤਾਂ ਫ਼ਿਰ ਦੇਸ ਨੂੰ ਸਦਾ ਲਈ ਹੀ ਬੰਦ ਕਰ ਦੇਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਲ਼ੋਕ ਪਿਛਲ਼ੇ ਸਾਲ ਦੇ ਲਾਕਡਾਊਨ ਅਤੇ ਕਰਫਿਊ ਕਾਰਣ ਜੋਂ ਆਰਥਿਕ ਨੁਕਸਾਨ ਝੱਲਿਆ ਉਸ ਤੋਂ ਅਜੇ ਤੱਕ ਵੀ ਉਭਰ ਨਹੀਂ ਸਕੇ ਕਿਉਕਿ ਸੂਬਾ ਸਰਕਾਰ ਨੇ ਲੋਕਾਂ ਦੀ ਕੋਈ ਆਰਥਿਕ ਮੱਦਦ ਨਹੀਂ ਕੀਤੀ ਜਿਸ ਕਰਕੇ ਛੋਟੇ ਦੁਕਾਨਦਾਰ, ਮਿੰਨੀ ਬੱਸ ਆਪਰੇਟਰ,ਆਟੋ ਰਿਕਸ਼ਾ, ਹੋਟਲਾਂ ਅਤੇ ਰੈਸਟੂਰੈਂਟਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਆਦਿ ਸਭ ਬੇਕਾਰੀ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਇੱਕ ਲੋਕਤੰਤਰਿਕ ਤਰੀਕ਼ੇ ਨਾਲ ਚੁਣੀ ਸਰਕਾਰ ਬੀਮਾਰੀ ਦਾ ਇਲਾਜ ਕਰਨ ਦੀ ਬਜਾਇ ਇੱਕ ਤਾਨਾਸ਼ਾਹ ਸਰਕਾਰ ਵਾਂਗ ਪਾਬੰਦੀਆਂ ਤੇ ਪਾਬੰਦੀਆਂ ਲਾ ਕੇ ਡੰਡੇ ਦੇ ਜ਼ੋਰ ਤੇ ਕੰਮ ਕਰ ਰਹੀ ਹੈ ਜਿਸ ਨੂੰ ਕਤਈ ਪੰਜਾਬੀ ਬਰਦਾਸ਼ਤ ਨਹੀ ਕਰਨਗੇ। ਉਹਨਾਂ ਨੇ ਕਿਹਾ ਕਿ ਦਸ ਹਜ਼ਾਰ ਕੇਸਾਂ ਕਰਕੇ ਪੌਣੇ ਤਿੰਨ ਕਰੋੜ ਲੋਕਾ ਨੂੰ ਘਰਾਂ ਵਿੱਚ ਢਕਣਾ ਅਤੇ ਉਹਨਾਂ ਨੂੰ ਦੇਣਾਂ ਕੁੱਝ ਨਹੀਂ ਉਦਾਹਰਨਾਂ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਦੇਣੀਆਂ ਲੋਕਾਂ ਵਿੱਚ ਡਰ ਅਤੇ ਦਹਸ਼ਤ ਫਲਾਉਣ ਤੋਂ ਸਿਵਾਇ ਕੁੱਝ ਨਹੀਂ ਉਹਨਾਂ ਕਿਹਾ ਕਿ ਇਸ ਬੀਮਾਰੀ ਤੋਂ ਕਿਸ ਤਰ੍ਹਾਂ ਬਚਣਾ ਹੈ ਲੋਕਾਂ ਨੂੰ ਜਾਗਰੂਕ ਕਰ ਇਲਾਜ਼ ਕਰਨਾ ਚਾਹੀਦਾ ਹੈ ਲੋਕ ਕਰੋਨਾ ਨਾਲ ਤਾਂ ਸ਼ਾਇਦ ਬਹੁਤ ਘੱਟ ਮਰਨਗੇ ਪਰ ਆਰਥਿਕ ਮੰਦਹਾਲੀ ਕਾਰਨ ਵੱਧ ਮਰਨਗੇ ਅਤੇ ਕਾਨੂੰਨ ਵਿਵਸਥਾ ਵੀ ਵੱਡੇ ਪੱਧਰ ਤੇ ਵਿਗੜੇਗੀ। ਉਹਨਾਂ ਨੇ ਕਿਹਾ ਕਿ ਜ਼ੇਕਰ ਪਾਬੰਦੀਆਂ ਨੂੰ ਸੂਬਾ ਸਰਕਾਰ ਜਲਦ ਨਹੀਂ ਹਟਾਉਂਦੀ ਤਾਂ ਸਾਂਝਾਂ ਫਰੰਟ ਵਪਾਰ ਮੰਡਲ, ਰੇਹੜੀ ਵਾਲਿਆਂ, ਗ਼ਰੀਬ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਮਿਲ ਕੇ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ ਇਸਦੀ ਸਾਰੀ ਜ਼ਿੰਮੇਵਾਰੀ ਪ੍ਰਸਾਸ਼ਨ ਅਤੇ ਰਾਜ ਸਰਕਾਰ ਦੀ ਹੋਵੇਗੀ।

ਇਸ ਮੌਕੇ ਲਾਰੈਂਸ ਚੌਧਰੀ, ਗੁਰਨਾਮ ਸਿੰਘ ਸਿੰਗੜੀਵਾਲਾ, ਵਿਕਾਸ ਹੰਸ, ਮੌਲਵੀ ਖਲੀਲ ਅਹਿਮਦ, ਕਰਨੈਲ ਸਿੰਘ ਲਵਲੀ, ਹਰਵਿੰਦਰ ਹੀਰਾ, ਚੰਦਨ ਲੱਕੀ,ਅਮਨ ਸਿੰਘ,ਸਿਮਰਨਜੀਤ ਸਿੰਘ, ਤਰਸੇਮ ਸਿੰਘ ਭਗਵਾਨ ਮਹਾਂਵੀਰ ਸੇਤੂ ਸਬਜੀ ਮੰਡੀ, ਸੰਜੀਵ ਨਾਰੂ,ਵਿਪਨੇਸ਼ ਸੱਗਰ, ਜੱਸਲ ਖਾਨੂਰ, ਮਾਸਟਰ ਓਮ ਸਿੰਘ ਸਟਿਆਣਾ ਕਿਸਾਨ ਆਗੂ,ਕਸ਼ਮੀਰ ਬਿੱਲਾ, ਚੰਦਨ ਹੈਰੀ,ਮਨੂੰ ਹੰਸ, ਰਵੀ ਕੁਮਾਰ, ਅਜੈਕੁਮਾਰ ਲਾਡੀ, ਵਿਸ਼ਾਲ ਠਾਕੁਰ, ਮੋਹਿਤ ਗੁਲਾਟੀ, ਸਾਗਰ ਹੁਸ਼ਿਆਰਪੁਰੀਆ,ਅਮਿਤ ਕੁਮਾਰ,ਦੀਪਕ ਕੁਮਾਰ,ਆਦਿ ਸਾਮਿਲ ਹੋਏ।

About The Author

Leave a reply

Your email address will not be published. Required fields are marked *