Select Page

ਸੜਕ ਹਾਦਸੇ ਵਿੱਚ 6 ਦੀ ਮੌਤ, 8 ਗੰਭੀਰ ਜ਼ਖ਼ਮੀ

ਸੜਕ ਹਾਦਸੇ ਵਿੱਚ 6 ਦੀ ਮੌਤ, 8 ਗੰਭੀਰ ਜ਼ਖ਼ਮੀ

ਫ਼ਿਰੋਜ਼ਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

ਤਹਿਸੀਲ ਜ਼ੀਰਾ ਦੇ ਮੱਲਾਂਵਾਲਾ ਨੇੜੇ ਬਸਤੀ ਚੰਦੇ ਵਾਲੀ ਉਰਫ਼ ਕਾਮਲ ਵਾਲਾ ਖ਼ੁਰਦ ਦੇ 6 ਵਿਅਕਤੀਆਂ ਦੀ ਸੜਕ ਹਾਦਸੇ ‘ਚ ਮੌਤ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਛੋਟੇ ਹਾਥੀ ‘ਤੇ ਸਵਾਰ ਹੋ ਕੇ ਕਰਤਾਰਪੁਰ ਵਿਖੇ ਮਜ਼ਦੂਰੀ ਕਰਨ ਜਾ ਰਹੇ ਸੀ।

ਹਾਦਸੇ ਦੌਰਾਨ ਮੱਖੂ ਨਜ਼ਦੀਕ ਗਿਦੜਵਿੰਡੀ ਪੁਲ ‘ਤੇ ਇਨ੍ਹਾਂ ਦੇ ਛੋਟੇ ਹਾਥੀ ਦੀ 18 ਟਾਇਰਾਂ ਟਰਾਲੇ ਨਾਲ ਟੱਕਰ ਹੋ ਗਈ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 6 ਦੀ ਮੌਤ ਹੋ ਗਈ, ਜਦਕਿ ਬਾਕੀ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

About The Author

Leave a reply

Your email address will not be published. Required fields are marked *