Select Page

285 ਦਿਵਆਂਗਜਨ ਵਿਅਕਤੀਆਂ ਨੇ ਲਿਆ ਵਿਸ਼ੇਸ਼ ਕੈਂਪ ’ਚ ਹਿੱਸਾ

285 ਦਿਵਆਂਗਜਨ ਵਿਅਕਤੀਆਂ ਨੇ ਲਿਆ ਵਿਸ਼ੇਸ਼ ਕੈਂਪ ’ਚ ਹਿੱਸਾ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਵਆਂਗਜਨ ਨੂੰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਰੂਰੀ ਕਾਗਜਾਤ ਬਣਾਉਣ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ 285 ਦਿਵਆਂਗਜਨਾਂ ਨੇ ਹਿੱਸਾ ਲਿਆ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ੇਸ਼ ਕੈਂਪ ਦੌਰਾਨ 162 ਦਿਵਆਂਗਜਨ ਵਿਅਕਤੀਆਂ ਵਲੋਂ ਯੂ.ਡੀ.ਆਈ.ਡੀ ਕਾਰਡ ਲਈ ਅਪਲਾਈ ਕੀਤਾ ਗਿਆ ਜਦਕਿ 93 ਦਿਵਆਂਗਜਨਾਂ ਵਲੋਂ ਡਿਸੇਬਿਲਟੀ ਸਰਟੀਫ਼ਿਕੇਟ, 14 ਵਲੋਂ ਪੈਨਸ਼ਨ ਅਤੇ 16 ਦਿਵਆਂਗਜਨਾਂ ਨੇ ਕੈਂਪ ਵਿੱਚ ਮੌਜੂਦਾ ਸਟਾਫ਼ ਤੋਂ ਆਪਣੀਆਂ ਵੋਟਾਂ ਬਣਵਾਈਆਂ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਜਾ ਰਹੇ ਹਫ਼ਤਾਵਰੀ ਕੈਂਪਾਂ ਵਿੱਚ ਦਿਵਆਂਗ ਵਿਅਕਤੀਆਂ ਦੀ ਸੁਵਿਧਾ ਲਈ ਵੱਖ-ਵੱਖ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀ ਮੌਜੂਦ ਰਹਿੰਦੇ ਹਨ, ਜੋ ਕਿ ਉਨ੍ਹਾਂ ਨੂੰ ਜ਼ਰੂਰੀ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਮੌਕੇ ’ਤੇ ਹੀ ਸਾਰੀ ਕਾਰਵਾਈ ਕਰਵਾਉਂਦੇ ਹਨ। ਕੈਂਪ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਸਿਹਤ ਵਿਭਾਗ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਚੋਣ ਦਫ਼ਤਰ ਦੇ ਕਰਮਚਾਰੀ ਤੋਂ ਇਲਾਵਾ ਜੀ.ਓ.ਜੀਜ਼ ਦੇ ਮੈਂਬਰ ਵੀ ਹਾਜ਼ਰ ਸਨ।

About The Author

Leave a reply

Your email address will not be published. Required fields are marked *