Select Page

ਇਹਨਾਂ ਨਵੇਂ ਨਿਯਮਾਂ ਨਾਲ ਹੋਵੇਗੀ ‘ਸਾਲ 2021’ ਦੀ ਸ਼ੁਰੂਆਤ

ਇਹਨਾਂ ਨਵੇਂ ਨਿਯਮਾਂ ਨਾਲ ਹੋਵੇਗੀ ‘ਸਾਲ 2021’ ਦੀ ਸ਼ੁਰੂਆਤ

ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

ਮਹਿਜ਼ ਕੁੱਝ ਘੰਟਿਆਂ ਦਾ ਸਮਾਂ ਬਾਕੀ ਤੇ ਅਸੀਂ ਸਾਲ 2021 ‘ਚ ਪੈਰ ਧਰ ਲਵਾਂਗੇ। ਸਾਰੇ ਚਾਹੁੰਦੇ ਨੇ ਕਿ ਨਵਾਂ ਸਾਲ ਉਹਨਾਂ ਲਈ ਭਾਗਾਂ ਵਾਲਾ ਚੜੇ ਕਿਉਂਕਿ ਬੀਤੇ ਵਰ੍ਹੇ ਜੋ ਹੋਇਆ ਉਸ ਨੂੰ ਸ਼ਾਇਦ ਹੀ ਕਦੇ ਭੁਲਾਇਆ ਜਾ ਸਕੇ। ਸਾਲ 2020 ਕੋਰੋਨਾ ਮਹਾਮਾਰੀ ਤੇ ਕਿਸਾਨੀ ਅੰਦੋਲਨ ਦੇ ਨਾਮ ਰਿਹਾ ਹੈ ਤੇ ਹੁਣ 2021 ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਸ ਸਾਲ ਕੁੱਝ ਅਜਿਹੇ ਬਦਲਾਅ ਹੋਣ ਵਾਲੇ ਨੇ ਜਿਨ੍ਹਾਂ ਬਾਰੇ ਜਾਨਣਾ ਹਰ ਕਿਸੇ ਲਈ ਜ਼ਰੂਰੀ ਹੈ।

ਚੈੱਕ ਪੇਮੈਂਟ ਸਿਸਟਮ :

1 ਜਨਵਰੀ ਤੋਂ ਚੈੱਕ ਰਾਹੀਂ ਪੇਮੈਂਟ ਕਰਨ ਦੇ ਨਿਯਮ ਬਦਲਣ ਜਾਣਗੇ। ਯਾਨੀਕਿ ਚੈੱਕ ਪੋਜਟੀਵ ਪੇਅ ਸਿਸਟਮ ਦੇ ਜ਼ਰੀਏ 50 ਹਜ਼ਾਰ ਜਾਂ ਉਸ ਤੋਂ ਵੱਧ ਪੇਮੈਂਟ ‘ਤੇ ਕੁੱਝ ਜ਼ਰੂਰੀ ਜਾਣਕਾਰੀਆਂ ਦੀ ਪੁਸ਼ਟੀ ਕਰਨੀ ਪਵੇਗੀ। ਹਾਲਾਂਕਿ ਅਕਾਊਂਟ ਹੋਲਡਰ ‘ਤੇ ਨਿਰਭਰ ਕਰੇਗਾ ਕਿ ਉਹ ਇਸ ਸੁਵਿਧਾ ਦਾ ਲਾਭ ਚੁੱਕਦਾ ਜਾ ਨਹੀਂ।

2.ਕੁੱਝ ਫ਼ੋਨਾਂ ‘ਚ ਵ੍ਹਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ :

ਇਹ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਵੇਂ ਸਾਲ ‘ਚ ਕੁੱਝ ਐਂਡਰਾਇਡ ਤੇ ਆਈਓਐਸ ਮੋਬਾਈਲ ਫ਼ੋਨਾਂ ‘ਤੇ ਵਟਸਐਪ ਬੰਦ ਹੋ ਸਕਦਾ ਹੈ। ਕੰਪਨੀ ਨੇ ਦਲੀਲ ਦਿੱਤੀ ਹੈ ਕਿ ਜਿਨ੍ਹਾਂ ਫ਼ੋਨਾਂ ਦੇ ਸਾਫਟਵੇਅਰ ਪੁਰਾਣੇ ਹੋ ਚੁਕੇ ਨੇ ਉਹਨਾਂ ਨੇ ਵਟਸਐਪ ਕੰਮ ਨਹੀਂ ਕਰੇਗਾ।

3.ਕਾਰਾਂ ਹੋ ਜਾਣਗੀਆਂ ਮਹਿੰਗੀਆ :

ਕਾਰਾਂ ਖ਼ਰੀਦਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕਿਉਂਕਿ ਆਟੋ ਮੁਬਾਈਲ ਕੰਪਨੀਆਂ ਕਈ ਕਾਰਾਂ ਦੇ ਮਾਡਲਾਂ ਦੀਆਂ ਕੀਮਤਾਂ ‘ਚ ਇਜ਼ਾਫਾ ਕਰਨ ਜਾ ਰਹੀਆਂ ਹਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮਾਰੁਤੀ,ਮਹਿੰਦਰਾ ਵਰਗੀਆਂ ਕੰਪਨੀਆਂ ਨੇ ਇਸਦਾ ਐਲਾਨ ਕਰ ਦਿੱਤਾ ਹੈ।

4.ਕੋਨਟੇਕਟਲੈੱਸ ਕਾਰਡ ਟ੍ਰਾਂਜੈਕਸਨ :

ਭਾਰਤੀ ਰਿਜ਼ਰਵ ਬੈਂਕ ਨੇ ਕੋਨਟੇਕਟਲੈੱਸ ਕਾਰਡ ਟ੍ਰਾਂਜੈਕਸਨ ਦੀ ਲਿਮਟ 2000 ਤੋਂ 5000 ਤੱਕ ਕਰ ਦਿੱਤੀ ਹੈ। ਡੈਬਿਟ ਜਾਂ ਕਰੈਡਿਟ ਕਾਰਡ ਨਾਲ 5000 ਦੀ ਪੇਮੈਂਟ ਕਰਨ ‘ਤੇ ਪਿੰਨ ਭਰਨ ਦੀ ਲੋੜ ਨਹੀਂ ਪਵੇਗੀ।

5.ਲੈਂਡ ਲਾਈਨ ਤੋਂ ਫ਼ੋਨ ਹੁਣ ਸਿਫਰ ਦੇ ਨਾਲ ਹੀ ਲੱਗੇਗਾ

ਲੈੱਡ ਲਾਈਨ ਫ਼ੋਨ ਤੋਂ ਕਾਲ ਕਰਨ ਲਈ ਹੁਣ 0 ਲਾਉਣਾ ਲਾਜ਼ਮੀ ਹੋ ਗਿਆ ਹੈ। ਬਿਨਾਂ 0 ਲਾਏ ਤੁਸੀਂ ਕਿਤੇ ਵੀ ਕਾਲ ਨਹੀਂ ਕਰ ਸਕੋਗੇ।

6.ਫਾਸਟੈਗ ਲਾਉਣਾ ਲਾਜ਼ਮੀ :

ਚਾਰ ਪਹੀਆ ਵਾਹਨਾਂ ‘ਤੇ ਹੁਣ ਫਾਸਟਟੈਗ ਲਾਉਣਾ ਲਾਜ਼ਮੀ ਕਰ ਦਿੱਤਾ ਹੈ ਤੇ ਇਹ ਨਵਾਂ ਨਿਯਮ ਜਨਵਰੀ 2021 ਤੋਂ ਲਾਗੂ ਹੋ ਜਾਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਫ ਕਰ ਦਿੱਤਾ ਹੈ ਕਿ ਬਿਨਾਂ ਫਾਸਟੈਗ ਤੋਂ ਨੈਸ਼ਨਲ ਹਾਈਵੇਅ ‘ਤੇ ਲੰਘਣ ਵਾਲਿਆਂ ਤੋਂ ਹੁਣ ਮੋਟਾ ਜ਼ੁਰਮਾਨਾ ਵਸੂਲਿਆ ਜਾਵੇਗਾ।

7.ਜੀ.ਐੱਸ.ਟੀ ਰਿਟਰਨ ਨਿਯਮਾਂ ‘ਚ ਬਦਲ :

ਜਿਨ੍ਹਾਂ ਛੋਟੇ ਵਪਾਰੀਆਂ ਦਾ ਟਰਨ ਓਵਰ 5 ਕਰੋੜ ਤੋਂ ਘੱਟ ਹੈ। ਉਹਨਾਂ ਨੂੰ ਰਿਟਰਨ ਹਰ ਮਹੀਨੇ ਦਾਖਲ ਕਰਨ ਦੀ ਲੋੜ ਨਹੀਂ ਹੋਵੇਗੀ, ਪਹਿਲਾਂ ਵਪਾਰੀਆਂ ਨੂੰ ਹਰ ਮਹੀਨੇ ਦੇ ਆਧਾਰ ਤੇ 12 ਰਿਟਰਨ ਅਤੇ 4 ਜੀਐੱਸਟੀਆਰ 1 ਭਰਨਾ ਹੁੰਦਾ ਸੀ, ਪਰ ਹੁਣ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਵਪਾਰੀਆਂ ਨੂੰ ਕੁੱਲ ਮਿਲਾ ਕੇ ਸਿਰਫ 8 ਰਿਟਰਨ ਭਰਨੇ ਹੋਣਗੇ।

8.ਸਰਲ ਜੀਵਨ ਬੀਮਾ ਪਾਲਿਸੀ ਹੋਵੇਗੀ ਲਾਂਚ :

ਇਸ ਸਾਲ ਜ਼ਰੂਰਤਮੰਦ ਲੋਕਾਂ ਲਈ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ। ਦਰਅਸਲ, ਲੋੜਵੰਦ ਹੁਣ ਘੱਟ ਰਕਮ ‘ਚ ਬੀਮਾ ਵੀ ਖਰੀਦ ਸਕਣਗੇ। ਦਰਅਸਲ, ਸਾਲ 2021 ‘ਚ ਸਰਲ ਜੀਵਨ ਬੀਮਾ ਪਾਲਿਸੀ ਲਾਂਚ ਹੋਵੇਗੀ। ਆਈ. ਆਰ.ਡੀ. ਆਈ. ਨੇ ਇਸ ਪਾਲਿਸੀ ਨੂੰ ਸਾਰੀਆ ਕੰਪਨੀਆ ਨੂੰ ਲਾਂਚ ਕਰਨ ਨੂੰ ਕਹਿ ਦਿੱਤਾ ਹੈ। ਜਿਸ ਦੌਰਾਨ ਲੋੜਵੰਦ ਇਸ ਪਾਲਿਸੀ ਦਾ ਲਾਭ ਲੈ ਸਕਣਗੇ।

ਸਾਲ ਦੀ ਸ਼ੁਰੂਆਤ ਇਹਨਾਂ ਬਦਲਾਵਾਂ ਦੇ ਨਾਲ ਹੋਵੇਗੀ। ਹੁਣ ਵੇਖਣਾ ਇਹ ਹੈ ਕਿ ਇਹ ਬਦਲਾਅ ਆਮ ਲੋਕਾਂ ਦੀ ਜਿੰਦਗੀ ਨੂੰ ਆਸਾਨ ਬਣਾਉਂਦੇ ਨੇ, ਜਾਂ ਨਹੀਂ।

 

About The Author

Leave a reply

Your email address will not be published. Required fields are marked *