Select Page

13 ਮਰੀਜ਼ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 4573, ਕੁੱਲ ਮੌਤਾਂ ਹੋਈਆਂ 160

13 ਮਰੀਜ਼ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 4573, ਕੁੱਲ ਮੌਤਾਂ ਹੋਈਆਂ 160

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਹੁਸ਼ਿਆਰਪੁਰ : ਕੋਵਿਡ-19 ਵਾਇਰਸ ਦੇ ਪਾਜ਼ਿਟਿਵ ਮਰੀਜ਼ਾਂ ਲਈ ਜ਼ਿਲ੍ਹੇ ਵਾਸੀਆਂ ਲਈ ਆਈ.ਐੱਮ. ਏ. ਯੂਨਿਟ ਹੁਸ਼ਿਆਰਪੁਰ ਵਲੋਂ ਸੈਂਟ ਜੋਸਿਫ ਹਸਪਤਾਲ ਵਿੱਚ 20 ਬਿਸਤਰਿਆ ਦਾ ਲੈਬਲ 2 ਅਤੇ ਲੈਬਲ 3 ਕੋਵਿਡ ਕੇਅਰ ਹਸਪਤਾਲ ਬਣਾਇਆ ਗਿਆ ਜਿਸ ਦਾ ਉਦਘਾਟਿਨ ਕੈਬਨਿਟ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾ ਵਲੋਂ ਕੀਤਾ ਗਿਆ ਹੈ। ਇਸ ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਵੀ ਉਪਲੱਬਧ ਹੈ ਅਤੇ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੋਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 2020 ਨਵੇਂ ਸੈਂਪਲ ਲੈਣ ਨਾਲ ਅਤੇ 1326 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜ਼ਿਟਿਵ ਮਰੀਜ਼ਾਂ ਦੇ 113 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4573 ਹੋ ਗਈ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 107016 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 100562 ਸੈਂਪਲ ਨੈਗੇਟਿਵ, ਜਦਕਿ 2311 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 127 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 160 ਹੈ। ਐਕਟਿਵ ਕੇਸਾਂ ਦੀ ਗਿਣਤੀ 605 ਹੈ। ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 3808 ਹੋਈ ਹੈ।

ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 113 ਪਾਜ਼ੀਟਿਵ ਕੇਸ ਨਵੇਂ ਹਨ। ਹੁਸ਼ਿਆਰਪੁਰ ਸ਼ਹਿਰ 27 ਕੇਸ ਸੰਬੰਧਿਤ ਹਨ ਜਦਕਿ 86 ਕੇਸ ਦੂਜੀਆ ਸਿਹਤ ਸੰਸਥਾਵਾਂ ਦੇ ਨਾਲ ਸੰਬੰਧਿਤ ਹਨ। ਜ਼ਿਲ੍ਹੇ ਵਿੱਚ ਤਿੰਨ ਮੌਤਾਂ (1) 40 ਸਾਲਾਂ ਔਰਤ ਵਾਸੀ ਬਾਲਾਂ ਦੀ ਮੌਤ ਨਿੱਜੀ ਹਸਪਤਾਲ ਜਲੰਧਰ, (2) 67 ਸਾਲਾਂ ਔਰਤ ਵਾਸੀ ਬਜਵਾੜਾ ਦੀ ਮੌਤ ਪਟੇਲ ਹਸਪਤਾਲ ਜਲੰਧਰ (3) 47 ਸਾਲਾਂ ਵਿਅਕਤੀ ਵਾਸੀ ਡਾਹਲੇਵਾਲ ਦੀ ਮੌਤ ਨਿੱਜੀ ਹਸਪਤਾਲ ਜਲੰਧਰ। ਇਹ 3 ਮਰੀਜ਼ ਕੋਰੋਨਾ ਪਾਜ਼ੀਟਿਵ ਸਨ। ਜ਼ਿਲ੍ਹੇ ‘ਚ ਸਿਵਲ ਸਰਜਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

 

About The Author

Leave a reply

Your email address will not be published. Required fields are marked *