Select Page

ਸਿਵਲ ਹਸਪਤਾਲ ਵਿਖੇ ਮਨਾਇਆ ਗਿਆ ‘ਨੈਸ਼ਨਲ ਸਵੈ ਇਛੱਕ ਖ਼ੂਨਦਾਨ ਦਿਵਸ’

ਸਿਵਲ ਹਸਪਤਾਲ ਵਿਖੇ ਮਨਾਇਆ ਗਿਆ ‘ਨੈਸ਼ਨਲ ਸਵੈ ਇਛੱਕ ਖ਼ੂਨਦਾਨ ਦਿਵਸ’

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਹੁਸ਼ਿਆਰਪੁਰ : ‘ਨੈਸ਼ਨਲ ਸਵੈ ਇਛੱਕ ਖ਼ੂਨਦਾਨ ਦਿਵਸ’ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਸਿਵਲ ਸਰਜਨ ਡਾ. ਜਸਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਖ਼ੂਨਦਾਨ ਕੈਪ ਲਗਾਇਆ ਗਿਆ। ਇਸ ਕੈਂਪ ਵਿੱਚ 30 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਖ਼ੂਨ ਦਾਨ ਕਰਨ ਵਾਲਿਆ ਵਿੱਚ ਸਵੈ ਸੈਵੀ ਸੰਸਥਾਵਾਂ ਯੁਵਕ ਕਲੱਬਾਂ ਦੇ ਨਾਲ ਨਾਲ ਲੜੀ ਵਾਰ ਖ਼ੂਨਦਾਨ ਕਰਨ ਵਾਲਿਆ ਨੇ ਆਪਣਾ ਖ਼ੂਨ ਦਾਨ ਕਰਕੇ ਲੋਕਾਂ ਵਿੱਚ ਖ਼ੂਨਦਾਨ ਮਹਾਂਦਾਨ ਅਤੇ ਖ਼ੂਨਦਾਨ ਕਰਨ ਨਾਲ ਜ਼ਿੰਦਗੀ ਬਚਾਈ ਜਾ ਸਕਦੀ ਹੈ ਦਾ ਸੁਨੇਹਾਂ ਦਿੱਤਾ ਗਿਆ।

ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਾ ਦਿਵਸ ਮਨਾਉਣ ਦਾ ਮਕਸਦ ਲੋਕਾਂ ਵਿੱਚ ਖ਼ੂਨਦਾਨ ਦੀ ਮਹੱਤਾਤਾ ਬਾਰੇ ਜਾਗਰੂਪ ਕਰਨ ਦਾ ਹੈ ਕਿਉ ਜੋ ਖ਼ੂਨਦਾਨ ਕਰਨ ਵਾਲਾ ਵਿਆਕਤੀ ਇਕ ਜਿੰਦਗੀ ਨਹੀ ਸਗੋ 4 ਜਿੰਦਗੀਆਂ ਨੂੰ ਬਚਾ ਸਕਦਾ ਹੈ। ਕਰੋਨਾ ਮਹਾਂਮਾਰੀ ਦੇ ਨਾਲ ਨਾਲ ਮੌਸਮ ਦੇ ਬਦਲਾਅ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਮਲੇਰੀਆਂ ਡੇਂਗੂ ਅਤੇ ਚਿਕਨਗੁਣੀਆਂ ਦੇ ਮਰੀਜ਼ਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ ਅਤੇ ਗੰਭੀਰ ਮਰੀਜਾਂ ਨੂੰ ਖ਼ੂਨ ਦੀ ਜ਼ਰੂਰਤ ਹੁੰਦੀ ਹੈ ਜੋ ਇਹਨਾਂ ਖ਼ੂਨਦਾਨੀਆਂ ਵਲੋਂ ਦਿੱਤੇ ਖ਼ੂਨਦਾਨ ਨਾਲ ਪੂਰੀ ਹੁੰਦੀ ਹੈ। ਅੱਜ ਖ਼ੂਨਦਾਨ ਕਰਨ ਵਾਲਿਆ ਵਿੱਚ 54 ਵਾਰ ਖ਼ੂਨਦਾਨ ਕਰਨ ਵਾਲੇ ਬਹਾਦਰ ਸਿੰਘ ਅਤੇ ਉਹਨਾਂ ਦੀ ਪਤਨੀ ਜਤਿੰਦਰ ਕੌਰ ਵਲੋਂ ਖ਼ੂਨ ਦਾਨ ਕੀਤਾ ਗਿਆ ਇਸ ਜੋੜੇ ਨੇ ਲਗਾਤਾਰ 19ਵੀਂ ਵਾਰ ਇਸ ਸੰਸਥਾਂ ਤੇ ਖ਼ੂਨ ਦਾਨ ਕਰਕੇ ਲੋਕਾਂ ਦਾ ਇਹ ਭਰਮ ਦੂਰ ਕੀਤਾ ਹੈ ਕਿ ਖ਼ੂਨ ਦੇਣਾ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਜਾਂ ਹਰ ਸਰੀਰੀਕ ਅਲਾਮਿਤ ਨਹੀ ਹੁੰਦੀ ਸਗੋਂ ਖ਼ੂਨ ਦਾਨ ਕਰਨ ਨਾਲ ਆਤਮਿਕ ਸ਼ਾਂਤੀ ਵੀ ਮਿਲਦੀ ਹੈ ਤੇ ਲੋਕ ਸੇਵਾ ਕਰਨ ਦਾ ਮਨੋਬੱਲ ਵਧਦਾ ਹੈ।

ਇਸ ਮੌਕੇ ਡਾ. ਅਮਰਜੀਤ ਲਾਲ ਬੀ.ਟੀ.ਓ. ਨੇ ਇਸ ਦਿਵਸ ਤੇ ਖ਼ੂਨਦਾਨ ਕਰਨਾ ਵਾਲਿਆ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

 

About The Author

Leave a reply

Your email address will not be published. Required fields are marked *