Select Page

ਕਰੋਨਾ ਦੇ ਟੈਸਟ ਸੈਂਪਲ ਲੈਣ ਆਈ ਟੀਮ ਨਾਲ ਨੇਤਾ ਵੀ ਨਾਲ ਆਉਣ ਲੱਗੇ..

ਕਰੋਨਾ ਦੇ ਟੈਸਟ ਸੈਂਪਲ ਲੈਣ ਆਈ ਟੀਮ ਨਾਲ ਨੇਤਾ ਵੀ ਨਾਲ ਆਉਣ ਲੱਗੇ..

ਰਾਜਪੁਰਾ, ਜਨਗਾਥਾ ਟਾਇਮਜ਼: (ਰੁਪਿੰਦਰ)

ਰਾਜਪੁਰਾ : ਰਾਜਪੁਰਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਰੋਜ਼ਾਨਾ ਹੀ ਕਲੋਨੀ ਬਾਜਰਾ ਵਿੱਚ ਕਰੋਨਾ ਦੇ ਟੈਸਟ ਸੈਂਪਲ ਲੈਣ ਲਈ ਜਾਂਦੀ ਹੈ ਪੁਲਿਸ ਵਿਭਾਗ ਦੀ ਮੱਦਦ ਵੀ ਲੈਂਦੀ ਹੈ ਪਰ ਫਿਰ ਵੀ ਲੋਕ ਕਰੋਨਾ ਦਾ ਟੈਸਟ ਕਰਵਾਉਣ ਤੋਂ ਡਰਦੇ ਹਨ ਹੁਣ ਡਾਕਟਰਾਂ ਦੀ ਟੀਮ ਨਾਲ ਕਾਂਗਰਸ ਪਾਰਟੀ ਦੇ ਨੇਤਾ ਵੀ ਨਾਲ ਹੁੰਦੇ ਹਨ ਤਾਂ ਕਿ ਵੱਧ ਤੋ ਵੱਧ ਕਰੋਨਾ ਦੇ ਸੈਂਪਲ ਟੈਸਟ ਕੀਤੇ ਜਾਣ ਤਾਂ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਰਾਜਪੁਰਾ ਦੀ ਜਵਾਹਰ ਮਾਰਕੀਟ ਵਿੱਚ ਸਿਵਲ ਹਸਪਤਾਲ ਰਾਜਪੁਰਾ ਦੀ ਟੀਮ ਵੱਲੋਂ 81 ਕਰੋਨਾ ਟੈਸਟ ਦੇ ਸੈਂਪਲ ਲਏ ਗਏ ਤਾਂ ਇਨ੍ਹਾਂ ਵਿਚੋਂ ਕਰੀਬ 13 ਲੋਕਾਂ ਦੇ ਸੈਂਪਲ ਕਰੋਨਾ ਪਾਜ਼ੀਟਿਵ ਆਏ ਹਨ।

ਰਾਜਪੁਰਾ ਵਿੱਚ 394 ਕਰੋਨਾ ਦੇ ਮਾਮਲੇ ਕਰੋਨਾ ਪਾਜ਼ਿਟਿਵ ਆਏ ਹਨ। 28 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਗਪਾਲ ਇੰਦਰ ਸਿੰਘ ਐੱਸ ਐੱਮ ਓ ਸਿਵਲ ਹਸਪਤਾਲ ਰਾਜਪੁਰਾ ਅਤੇ ਅਮਨਦੀਪ ਸਿੰਘ ਨਾਗੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਵਾਪਰ ਮੰਡਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਸੋਨੀ ਵੀ ਡਾਕਟਰਾਂ ਦੀ ਟੀਮ ਨਾਲ ਲੋਕਾਂ ਨੂੰ ਅਪੀਲ ਕੀਤੀ। ਕਰੋਨਾ ਦੇ ਟੈਸਟ ਜ਼ਰੂਰ ਕਰਵਾਓ ਐੱਸ ਐੱਮ ਓ ਰਾਜਪੁਰਾ ਨੇ ਦਸਿਆ ਕਿ ਸਾਡੇ ਨਾਲ ਉਕਤ ਨੇਤਾ ਵੀ ਹਨ ਸਾਡੀ ਸਰਕਾਰ ਵਲੋਂ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਤੋਂ ਬਚਾਉਣ ਲਈ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ ਕਰੋਨਾ ਪਾਜ਼ੀਟਿਵ ਮਰੀਜ਼ ਨੂੰ ਘਰ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਜਾਂਦਾ ਹੈ ਡਰਨ ਦੀ ਲੋੜ ਨਹੀਂ ਹੈ।

About The Author

Leave a reply

Your email address will not be published. Required fields are marked *