Select Page

ਨਹੀਂ ਰਹੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀ ਨਗਰ ਵਾਲੇ

ਨਹੀਂ ਰਹੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀ ਨਗਰ ਵਾਲੇ

ਟਾਂਡਾ, ਜਨਗਾਥਾ ਟਾਇਮਜ਼: (ਰਵਿੰਦਰ)

ਟਾਂਡਾ : ਕੌਮ ਦੇ ਬਹੁਤ ਹੀ ਹਰਮਨ ਪਿਆਰੇ ਗੁਰੂ ਦੇ ਕੀਰਤਨੀਏ ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲੇ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਭਾਈ ਹਰਨਾਮ ਦਾਸ ਜੀ ਦੇ ਅਚਾਨਕ ਪਏ ਵਿਛੋੜੇ ਕਾਰਨ ਸਿੱਖ ਸੰਗਤਾਂ ‘ਚ ਸੋਗਮਈ ਲਹਿਰ ਛਾ ਗਈ ਹੈ।

ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲਿਆਂ ਦਾ ਜਨਮ 4 ਦਸੰਬਰ ਨੂੰ 1962 ਨੂੰ ਪੰਜਾਬ ਦੇ ਬਰਨਾਲਾ (ਸੰਗਰੂਰ) ਵਿਖੇ ਹੋਇਆ ਸੀ ਅਤੇ ਉਹ ਇਸ ਵੇਲੇ ਬਸਤੀਆਂ ਲਾਗੇ ਜਲੰਧਰ ਰਹਿੰਦੇ ਸਨ। ਉਨ੍ਹਾਂ ਨੇ ਗੁਰਮਤਿ ਸੰਗੀਤ ਡਿਪਲੋਮਾ ਸੰਗੀਤ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤਾ ਹੋਇਆ ਸੀ।

ਦੱਸਣਯੋਗ ਹੈ ਕਿ ਉਹ ਕਰੀਬ 30 ਸਾਲਾ ਤੋਂ ਕੀਰਤਨ ਕਰ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ। ਭਾਈ ਹਰਨਾਮ ਦਾਸ ਜੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਰਾਂਸ, ਬੈਲਜੀਅਮ, ਨੀਦਰਲੈਂਡ, ਮਾਸਕੋ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ, ਇੰਗਲੈਂਡ, ਪਾਕਿਸਤਾਨ, ਸਿੰਗਾਪੁਰ, ਡੁਬਈ, ਮਸਕਟ, ਨੇਪਾਲ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ‘ਚ ਕੀਰਤਨ ਕਰਨ ਜਾ ਚੁੱਕੇ ਸਨ।

About The Author

Leave a reply

Your email address will not be published. Required fields are marked *