Select Page

ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤਗੀ ਨੂੰ ਲੈ ਕੇ ਸਿਮਰਨਜੀਤ ਬੈਂਸ ਨੇ ਯਾਤਰਾ ਕੀਤੀ ਸ਼ੁਰੂ

ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤਗੀ ਨੂੰ ਲੈ ਕੇ ਸਿਮਰਨਜੀਤ ਬੈਂਸ ਨੇ ਯਾਤਰਾ ਕੀਤੀ ਸ਼ੁਰੂ

ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਰਵਿੰਦਰ)

ਗੜ੍ਹਸ਼ੰਕਰ : ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਨਜੀਤ ਸਿੰਘ ਬੈਂਸ ਅਤੇ ਵਿਧਾਇਕ ਵਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਘੋਟਾਲੇ ਦੇ ਮੱਦੇਨਜਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਸਾਧੂ ਸਿੰਘ ਧਰਮਸੋਤ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਨੂੰ ਲੈ ਕੇ ਪੰਜਾਬ ਦੇ ਦੋਆਬਾ ਖੇਤਰ ਦੇ ਵਿੱਚ ਆਟੋ ਰਿਕਸ਼ਾ ਤੇ ਸਵਾਰ ਹੋਕੇ ਯਾਤਰਾ ਸ਼ੁਰੂ ਕਰ ਦਿੱਤੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਦਲਿਤ ਵਿਧਿਆਰਥੀਆਂ ਦਾ ਭਵਿੱਖ ਬਚਾਓ ਯਾਤਰਾ ਦੇ ਨਾਅਰੇ ਹੇਠ ਆਟੋ ਰਿਕਸ਼ਾ ਤੇ ਸਵਾਰ ਹੋਕੇ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਹ ਯਾਤਰਾ ਦੋਆਬਾ ਖੇਤਰ ਜਿਹੜਾ ਕਿ ਦਲਿਤ ਲੋਕਾਂ ਦੀ ਗਿਣਤੀ ਜ਼ਿਆਦਾ ਦੇ ਵਿੱਚ ਦਲਿਤ ਲੋਕਾਂ ਦੀਆਂ ਬਸਤੀਆਂ, ਦਲਿਤ ਲੋਕਾਂ ਦੇ ਘਰਾਂ ਦੇ ਵਿੱਚ ਜਾਕੇ ਪੰਜਾਬ ਸਰਕਾਰ ਨੂੰ ਉਹ ਮਜ਼ਬੂਰ ਕਰ ਦੇਣਗੇ ਤਾਕੀ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨਾ ਪਵੇਗਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਲਿਤ ਬੱਚਿਆਂ ਲਈ ਜਾਰੀ ਬਜੀਫਾ 310 ਕਰੋੜ ਅਤੇ 100 ਕਰੋੜ ਬੱਚਿਆਂ ਦੀ ਐਡਮਿਸ਼ਨ ਲਈ ਜਾਰੀ ਕੀਤੇ ਹਨ ਉਹ ਦਲਿਤ ਬੱਚਿਆਂ ਲਈ ਪਹੁੰਚਦਾ ਕਰਨ।

About The Author

Leave a reply

Your email address will not be published. Required fields are marked *