Select Page

ਯੂਏਪੀਏ ਦੇ ਸਖ਼ਤ ਕਾਨੂੰਨ ਦੇ ਡਰੋਂ, ਅੰਮ੍ਰਿਤਧਾਰੀ ਨੌਜਵਾਨ ਨੇ ਕੀਤੀ ਖੁਦਕੁਸ਼ੀ !

ਯੂਏਪੀਏ ਦੇ ਸਖ਼ਤ ਕਾਨੂੰਨ ਦੇ ਡਰੋਂ, ਅੰਮ੍ਰਿਤਧਾਰੀ ਨੌਜਵਾਨ ਨੇ ਕੀਤੀ ਖੁਦਕੁਸ਼ੀ !

ਸੰਗਰੂਰ, ਜਨਗਾਥਾ ਟਾਇਮਜ਼: (ਰਵਿੰਦਰ)

ਸੰਗਰੂਰ : ਸੰਗਰੂਰ ਦੇ ਇਕ ਦਲਿਤ ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਨੇ ਯੂਏਪੀਏ ਦੇ ਸਖ਼ਤ ਕਾਨੂੰਨ ਤਹਿਤ ਪੀੜਤ ਹੋਣ ਦੇ ਡਰ ਤੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਇਸ ਨੋਟ ਵਿੱਚ ਉਸ ਨੇ ਲਿਖਿਆ ਹੈ ਕਿ ਮੇਰੀ ਮੌਤ ਦਾ ਮੈ ਖ਼ੁਦ ਜਿੰਮੇਵਾਰ ਹਾਂ, ਕੋਈ ਹੋਰ ਨਹੀ।

ਲਵਪ੍ਰੀਤ ਦੀ ਮੌਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਨੌਜਵਾਨ ਵਲੋਂ ਕੀਤੀ ਖੁਦਕੁਸ਼ੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਨੌਜਵਾਨ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਸੁਖਪਾਲ ਖਹਿਰਾ ਨੇ ਟਵੀਟ ਵਿਚ ਲਿਖਿਆ ਹੈ ਕਿ ਮੈ ਕੈਪਟਨ ਸਰਕਾਰ, ਮੋਦੀ ਸਰਕਾਰ ਨੂੰ ਪੁੱਛਦਾ ਹਾਂ ਕਿ ਯੂਏਪੀਏ ਦੇ ਕਾਨੂੰਨ ਦੀ ਦੁਰਵਰਤੋਂ ਕਿਉਂ ਕੀਤੀ ਜਾ ਰਹੀ ਹੈ ਅਤੇ ਦਲਿਤ ਨੌਜਵਾਨਾਂ ਉੱਤੇ ਕਿਉ ਅੱਤਿਆਚਾਰ ਕੀਤਾ ਜਾਂਦਾ ਹੈ।

About The Author

Leave a reply

Your email address will not be published. Required fields are marked *