Select Page

ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਦੋ ਪਾਜ਼ਿਟਿਵ ਮਰੀਜ਼ ਆਉਣ ਨਾਲ ਗਿਣਤੀ 142 ਹੋ ਗਈ

ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਦੋ ਪਾਜ਼ਿਟਿਵ ਮਰੀਜ਼ ਆਉਣ ਨਾਲ ਗਿਣਤੀ 142 ਹੋ ਗਈ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

ਹੁਸ਼ਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 595 ਸੈਂਪਲ ਲੈਣ ਅਤੇ 2 ਪਾਜ਼ਿਟਿਵ ਕੇਸ ਆਉਣ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ 142 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 7420 ਹੋ ਗਈ ਹੈ, ਤੇ 6005 ਨੈਗੇਟਿਵ ਅਤੇ 1252 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 24 ਸੈਂਪਲ ਇਨਵੈਲਡ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵਲੋਂ ਅੱਜ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ 2 ਪਾਜ਼ਿਟਿਵ ਮਰੀਜ਼ ਦਸੂਹਾ ਸਬ ਡਿਵੀਜਨ ਸੰਬੰਧਿਤ ਪਿੰਡ ਟੇਰਕੀਆਣਾ ਦਾ ਵਾਸੀ ਦਵਿੰਦਰ ਸਿੰਘ 47 ਜੋ ਪੁਲਿਸ ਮੁਲਾਜ਼ਮ ਹੈ ਤੇ ਅਤੇ ਦਸੂਹਾ ਬੱਸੀ ਜਲਾਲ ਤੋ ਜਸਵਿੰਦਰ ਕੋਰ 58 ਸ਼ੂਗਰ ਮਰੀਜ਼ ਸੀ ਤੇ ਇਸ ਦਾ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਜਿੱਥੇ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ ਤੇ ਇਹ ਦੋਨੋਂ ਮਰੀਜ਼ ਜਲੰਧਰ ਦੇ ਸਿਵਲ ਸਿਵਲ ਹਸਪਾਤਲ ਵਿਖੇ ਜ਼ੇਰੇ ਇਲਾਜ ਹਨ।

ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ।

About The Author

Leave a reply

Your email address will not be published. Required fields are marked *