Select Page

ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਇੱਕ ਗ਼ਰੀਬ ਸੂਬਾ !

ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਇੱਕ ਗ਼ਰੀਬ ਸੂਬਾ !

ਬਠਿੰਡਾ, ਜਨਗਾਥਾ ਟਾਇਮਜ਼ : (ਸਿਮਰਨ)

ਬਠਿੰਡਾ : ਪੰਜਾਬ ਅਜਿਹਾ ਸੂਬਾ ਹੈ ਜਿਸ ਨੇ ਕੋਰੋਨਾ ਤੋਂ ਬਚਣ ਲਈ ਕੇਂਦਰ ਸਰਕਾਰ ਤੋਂ ਵੀ ਪਹਿਲਾਂ ਕਰਫਿਊ ਲਗਾ ਦਿੱਤਾ ਸੀ। ਕੈਪਟਨ ਜਿੱਥੇ ਆਪਣੇ ਇਸ ਫ਼ੈਸਲੇ ਤੋਂ ਬਾਅਦ ਆਪ ਹੀ ਆਪਣੀ ਸਰਕਾਰ ਦੀ ਪਿੱਠ ਥਾਪੜ ਰਹੀ ਹੈ, ਉੱਥੇ ਹੀ ਉਨ੍ਹਾਂ ਦੇ ਖਜ਼ਾਨਾ ਮੰਤਰੀ ਨੇ ਇਹ ਮੰਨਿਆ ਹੈ ਕਿ ਲਾਕਡਾਊਨ ਦਾ ਫ਼ੈਸਲਾ ਨੁਕਸਾਨਦਾਇਕ ਸਾਬਿਤ ਹੋਇਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਵਿਖੇ ਵਪਾਰੀ ਵਰਗ ਨਾਲ ਮੁਲਾਕਾਤ ਕਰਨ ਲਈ ਪਹੁੰਚੇ।

ਇਸ ਦੌਰਾਨ ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਲਾਕਡਾਊਨ ਦੇ ਚਲਦਿਆਂ ਵਪਾਰ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਤੇ ਦੇਸ਼ 10 ਸਾਲ ਪਿੱਛੇ ਚਲੇ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਲਾਕਡਾਊਨ ਅਮੀਰ ਸੂਬਿਆਂ ਨੂੰ ਲਗਾਉਣ ਦੀ ਲੋੜ ਹੈ। ਪੰਜਾਬ ਇੱਕ ਗ਼ਰੀਬ ਸੂਬਾ ਹੈ, ਜਿੱਥੇ ਜ਼ਿਆਦਾਤਰ ਲੋਕ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਦੇ ਹਨ। ਇਸ ਲਈ ਪੰਜਾਬ ‘ਚ ਲੰਬੇ ਸਮੇਂ ਤੱਕ ਲਾਕਡਾਊਨ ਨਹੀਂ ਰੱਖ ਸਕਦੇ। ਪਰਵਾਸੀ ਮਜ਼ਦੂਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ ਹੈ, ਜਿਸ ‘ਚ ਕੇਂਦਰ ਸਰਕਾਰ ਦੀ ਵੱਡੀ ਨਾਕਾਮੀ ਦੇਖਣ ਨੂੰ ਮਿਲੀ ਹੈ।

ਨਾਲ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਮੁਆਫ਼ੀ ਮੰਗੇ ਜਾਣ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦ ਕੋਈ ਤਿੰਨ ਵਾਰ ਮੁਆਫ਼ੀ ਮੰਗ ਲੈਂਦਾ ਹੈ ਤਾਂ ਉਸ ਨੂੰ ਮੁਆਫ਼ ਕਰ ਦੇਣ ਵਾਲਾ ਵੱਡਾ ਹੁੰਦਾ ਹੈ। ਪਰ ਐਕਸਾਈਜ਼ ਵਿਭਾਗ ਉਨ੍ਹਾਂ ਤੋਂ ਵਾਪਿਸ ਲੈ ਲਿਆ ਗਿਆ ਹੈ ਤੇ ਨਵੀਂ ਪਾਲਿਸੀ ਤਿਆਰ ਕੀਤੀ ਗਈ ਹੈ ਜੋ ਘਾਟੇ ‘ਚ ਨਹੀਂ ਸਗੋਂ ਮੁਨਾਫੇ ‘ਚ ਜਾਵੇਗੀ।

About The Author

Leave a reply

Your email address will not be published. Required fields are marked *