Select Page

ਟਿਕ-ਟਾਕ ਜ਼ਰੀਏ ਹਜ਼ਾਰਾਂ ਕਿਲੋਮੀਟਰ ਦੂਰ ਵਿੱਛੜਿਆ ਸ਼ਖ਼ਸ ਪਰਿਵਾਰ ਨੂੰ ਮਿਲਿਆ :

ਟਿਕ-ਟਾਕ ਜ਼ਰੀਏ ਹਜ਼ਾਰਾਂ ਕਿਲੋਮੀਟਰ ਦੂਰ ਵਿੱਛੜਿਆ ਸ਼ਖ਼ਸ ਪਰਿਵਾਰ ਨੂੰ ਮਿਲਿਆ :

ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

ਚੰਡੀਗੜ੍ਹ : ਟਿਕ-ਟਾਕ ਜ਼ਰੀਏ ਇਕ ਵਿਅਕਤੀ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਇਸ ਕੰਮ ‘ਚ ਪੰਜਾਬ ਪੁਲਿਸ ਦੇ ਇਕ ਜਵਾਨ ਦੇ ਟਿਕ-ਟਾਕ ਵੀਡੀਓ ਦਾ ਖ਼ਾਸ ਯੋਗਦਾਨ ਰਿਹਾ। ਪੁਲਿਸ ਨੌਜਵਾਨ ਨੇ ਪਰਿਵਾਰ ਤੋਂ ਵਿੱਛੜੇ ਵਿਅਕਤੀ ਦੀ ਗੱਲਬਾਤ ਦੀ ਵੀਡੀਓ ਮਾਰਚ ਮਹੀਨੇ ਸ਼ੇਅਰ ਕੀਤੀ ਸੀ।

ਦੋ ਸਾਲ ਬਾਅਦ ਸੁਣਨ ਤੇ ਬੋਲਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਆਖ਼ਿਰਕਾਰ ਤੰਲਗਾਨਾ ‘ਚ ਆਪਣੇ ਪਰਿਵਾਰ ਨੂੰ ਮੁੜ ਮਿਲਿਆ। ਟਿਕ-ਟਾਕ ਵੀਡੀਓ ‘ਚ ਪੰਜਾਬ ਪੁਲਿਸ ਦੇ ਜਾਵਨ ਅਜੈਬ ਸਿੰਘ ਨੂੰ ਲੁਧਿਆਣਾ ਦੇ ਇਕ ਫਲਾਈਓਵਰ ਦੇ ਹੇਠਾਂ ਲਾਪਤਾ ਵਿਅਕਤੀ ਨੂੰ ਰੋਟੀ ਦਿੰਦੇ ਦੇਖਿਆ ਜਾ ਸਕਦਾ ਹੈ।

ਅਜੈਬ ਸਿੰਘ ਨੇ ਮਾਰਚ ਵਿਚ ਵੇਂਕੇਟੇਸ਼ਰਲੂ ਨਾਲ ਗੱਲਬਾਤ ਦਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ‘ਤੇ ਸਾਂਝਾ ਕੀਤਾ। ਉਸ ਨੂੰ ਉਮੀਦ ਸੀ ਕਿ ਇਸ ਨਾਲ ਕੁੱਝ ਮੱਦਦ ਮਿਲੇਗੀ। ਆਖ਼ਿਰਕਾਰ ਵੇਂਕੇਟੇਸ਼ਰਲੂ ਦੇ ਇਕ ਦੋਸਤ ਨੇ ਵੀਡੀਓ ਦੇਖਕੇ ਤੇਲੰਗਾਨਾ ‘ਚ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰ ਵੀ ਉਸਦੀ ਭਾਲ ਕਰ ਕਰ ਕੇ ਥੱਕ ਚੁੱਕਾ ਸੀ।

ਉਸਦੇ ਦੋਸਤ ਦੇ ਦੱਸਣ ‘ਤੇ ਪਰਿਵਾਰ ਨੇ ਪੰਜਾਬ ਪੁਲਿਸ ਨਾਲ ਸੰਪਰਕ ਕਾਇਮ ਕੀਤਾ। ਇਸ ਤਰ੍ਹਾਂ ਪੁਲਿਸ ਨੇ ਵਿੱਛੜੇ ਹੋਏ ਵਿਅਕਤੀ ਨੂੰ ਤੇਲੰਗਾਨਾ ਉਸ ਦੇ ਪਰਿਵਾਰ ਨਾਲ ਮਿਲਾਉਣ ‘ਚ ਮੱਦਦ ਕੀਤੀ। ਵੇਂਕੇਟੇਸ਼ਰਲੂ ਪਰਿਵਾਰ ਤੋਂ ਵਿੱਛੜ ਕੇ 2018 ‘ਚ ਲੁਧਿਆਣਾ ਆ ਗਿਆ ਸੀ।

About The Author

Leave a reply

Your email address will not be published. Required fields are marked *