Select Page

ਅੱਜ 137 ਹੋਰ ਨਵੇਂ ਸੈਂਪਲ ਲਏ ਗਏ : ਸਿਵਲ ਸਰਜਨ

ਅੱਜ 137 ਹੋਰ ਨਵੇਂ ਸੈਂਪਲ ਲਏ ਗਏ : ਸਿਵਲ ਸਰਜਨ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

ਹੁਸ਼ਿਆਰਪੁਰ : ਫਲੂ ਵਰਗੇ ਲੱਛਣਾਂ ਵਾਲੇ ਅਤੇ ਪਾਜ਼ਿਟਿਵ ਵਿਅਕਤੀਆਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ 137 ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ 44, ਸਿਵਲ ਹਸਪਤਾਲ ਦਸੂਹਾ 62, ਮੁਕੇਰੀਆਂ ਤੋ 8 ਸੈਂਪਲ ਲੈਣ ਨਾਲ ਅਤੇ ਗੜ੍ਹਸ਼ੰਕਰ ਤੋਂ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 2368 ਹੋ ਗਈ ਹੈ ਅਤੇ ਇਸ ਨਾਲ ਹੀ ਅੱਜ 87 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜੋ ਕਿ ਨੈਗੇਟਿਵ ਪਾਈ ਗਈ ਹੈ।

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵਲੋਂ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵਾਇਰਸ ਦੇ ਕੁੱਲ 115 ਮਰੀਜ਼ ਪਾਜ਼ਿਟਿਵ ਪਾਏ ਗਏ ਹਨ ਜਦ ਕਿ 1991 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। 233 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਤੇ 29 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਿਕ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਘਰ ਤੋਂ ਬਾਹਰ ਨਿਕਲ ਸਮੇ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵਲੋਂ ਜ਼ੁਰਮਾਨਾ ਦੇਣਾ ਪਵੇਗਾ। ਜੋ ਮੂੰਹ ਤੇ ਮਾਸਕ ਨਾ ਲਗਾਉਣ ਅਤੇ ਪਬਲਿਕ ਥਾਂ ਤੋ ਥੁੱਕਣ ਤੇ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।

ਇਸ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਬੱਸ, ਕਾਰ ਅਤੇ ਦੋਹ ਪਈਆ ਵਾਹਨ ਤੇ ਬਾਹਰ ਨਿਕਲਣ ਤੇ ਸਮਾਜਿਕ ਦੂਰੀ ਪਾਲਣਾ ਨਾ ਕਰਨ ਤੇ ਜੁਰਮਾਨਾ ਹੋਵੇਗਾ। ਘਰ ਵਿੱਚ ਇਕਤਾਂਵਾਸ ਦੀ ਉਲੰਘਣਾ ਕਰਨ ਵਾਲੇ ਵਿਆਕਤੀ ਨੂੰ 2000 ਰੁਪਏ ਦਾ ਜ਼ੁਰਮਾਨਾ ਹੋਵੇਗਾ।

About The Author

Leave a reply

Your email address will not be published. Required fields are marked *