Select Page

ਕਾਮਿਆਂ ਦੀ ਸਿਹਤ ਅਤੇ ਸ਼ੋਸਲ ਡਿਸਟੈਂਸਿੰਗ ਪ੍ਰੋਟੋਕੋਲ ਨੂੰ ਅਪਣਾ ਕੇ ਉਤਪਾਦਨ ਕਰ ਸਕਦੇ ਨੇ ਉਦਯੋਗ: ਸੁੰਦਰ ਸ਼ਾਮ ਅਰੋੜਾ

ਕਾਮਿਆਂ ਦੀ ਸਿਹਤ ਅਤੇ ਸ਼ੋਸਲ ਡਿਸਟੈਂਸਿੰਗ ਪ੍ਰੋਟੋਕੋਲ ਨੂੰ ਅਪਣਾ ਕੇ ਉਤਪਾਦਨ ਕਰ ਸਕਦੇ ਨੇ ਉਦਯੋਗ: ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਚੰਡੀਗੜ/ਹੁਸ਼ਿਆਰਪੁਰ : ਕੋਵਿਡ-19 ਕਾਰਨ ਦੇਸ਼ ਵਿਆਪੀ ਲਾਕਡਾਊਨ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੀਆਂ ਉਦਯੋਗਿਕ ਇਕਾਈਆਂ ਨੂੰ ਆਪਣੇ ਕੰਮ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਇਜ਼ਾਜ਼ਤ ਦੇਣ ਦਾ ਫੈਸਲਾ ਕੀਤਾ ਹੈ ਬਸ਼ਰਤੇ ਉਹ ਆਪਣੇ ਕੈਂਪਸਾਂ ਵਿੱਚ ਕਾਮਿਆਂ ਲਈ ਰਹਿਣ ਅਤੇ ਖਾਣੇ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਉਦਯੋਗਿਕ ਇਕਾਈਆਂ ਨੂੰ ਕਾਮਿਆਂ ਦੀ ਸਿਹਤ ਅਤੇ ਸ਼ੋਸਲ ਡਿਸਟੈਂਸਿੰਗ ਪ੍ਰੋਟੋਕੋਲ ਨੂੰ ਯਕੀਨੀ ਬਣਾਉਣਾ ਹੋਵੇਗਾ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਦਯੋਗਾਂ ਨੂੰ ਆਪਣੇ ਕਾਮਿਆਂ ਦਾ ਮੈਡੀਕਲ ਟੈਸਟ ਕਰਵਾਉਣ ਤੋਂ ਇਲਾਵਾ ਕਿਸੇ ਨੂੰ ਵੀ ਰਹਿਣ ਵਾਲੇ ਖੇਤਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਕਿਸੇ ਵੀ ਉਤਪਾਦ ਦੀ ਵਿਕਰੀ ਦੀ ਆਗਿਆ ਨਹੀਂ ਹੋਵੇਗੀ ਅਤੇ ਇਹ ਪ੍ਰਵਾਨਗੀ ਸਿਰਫ ਤਾਲਾਬੰਦੀ/ਲਾਕਡਾਊਨ ਦੇ ਵਿਚਕਾਰ ਆਰਥਿਕ ਗਤੀਵਿਧੀ ਦੀ ਸਹੂਲਤ ਲਈ ਦਿੱਤੀ ਜਾ ਰਹੀ ਹੈ।

ਉਦਯੋਗ ਤੇ ਵਣਜ ਮੰਤਰੀ ਨੇ ਕਿਹਾ ਕਿ ਖੰਘ, ਜ਼ੁਕਾਮ ਜਾਂ ਬੁਖ਼ਾਰ ਵਰਗੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਕੰਮ ਨਾ ਕਰਨ ਦਿੱਤਾ ਜਾਵੇ ਅਤੇ ਅਜਿਹੇ ਲੱਛਣਾਂ ਵਾਲੇ ਵਿਅਕਤੀ/ਕਾਮੇ ਨੂੰ ਮਾਲਕ ਦੁਆਰਾ ਹਸਪਤਾਲ ਲਿਜਾ ਕੇ ਉਸਦੀ ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ।

ਅਰੋੜਾ ਨੇ ਕਿਹਾ ਕਿ ਇਸ ਫੈਸਲਾ ਨਾਲ ਜਿੱਥੇ ਉਦਯੋਗ ਮਾਲਕਾਂ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਕਿਰਤ ਸ਼ਕਤੀ ਨੂੰ ਵੀ ਉਤਸ਼ਾਹ ਮਿਲੇਗਾ ਕਿਉਂਕਿ ਲਾਕਡਾਊਨ ਨਾਲ ਹਰ ਕੰਮ ਨੂੰ ਰੋਕਣ/ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕੋਰੋਨਾ ਵਾਇਰਸ ਦੇ ਖਤਰੇ ਦੀ ਗੰਭੀਰਤਾ ਦੇ ਮੱਦੇਨਜ਼ਰ ਤਾਲਾਬੰਦੀ/ਲਾਕਡਾਊਨ ਨੂੰ ਜ਼ਰੂਰੀ ਕਦਮ ਦੱਸਦਿਆਂ ਉਦਯੋਗ ਤੇ ਵਣਜ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸਾਰੇ ਹਰ ਵਰਗ ਨੂੰ ਸਹਾਇਤਾ ਅਤੇ ਰਾਹਤ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਅਰੋੜਾ ਨੇ ਸੂਬੇ ਵਿਚਲੇ ਭੱਠਿਆਂ ਸਬੰਧੀ ਕਿਹਾ ਕਿ ਸੂਬੇ ‘ਚ ਲਗਭੱਗ 10-12 ਲੱਖ ਮਜ਼ਦੂਰ ਸ਼ਕਤੀ ਭੱਠਿਆਂ ਵਿਖੇ ਕੰਮ ਕਰਦੀ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਭੱਠਾ ਮਾਲਕ ਆਪਣੇ ਕਾਮਿਆਂ ਦੀ ਸਿਹਤ ਅਤੇ ਸ਼ੋਸਲ ਡਿਸਟੈਂਸਿੰਗ ਪ੍ਰੋਟੋਕੋਲ ਨੂੰ ਯਕੀਨੀ ਬਣਾਉਣਗੇ ਤਾਂ ਉਹ ਇੱਟਾਂ ਦਾ ਉਦਪਾਦਨ ਕਰ ਸਕਦੇ ਹਨ ਪਰ ਹਾਲ ਦੀ ਘੜੀ ਵਿਕਰੀ ਨਹੀਂ ਕਰ ਸਕਣਗੇ।

About The Author

Leave a reply

Your email address will not be published. Required fields are marked *