Select Page

ਸ਼ੋਹਰਤ ਲੈਣ ਲਈ ਸੋਸ਼ਲ ਮੀਡਿਆ ਉਪਰ ਕਰਫਿਊ ਪਾਸ ਅੱਪਲੋਡ ਕਰਨ ਵਾਲੇ ਦਾ ਪਾਸ ਰੱਦ

ਸ਼ੋਹਰਤ ਲੈਣ ਲਈ ਸੋਸ਼ਲ ਮੀਡਿਆ ਉਪਰ ਕਰਫਿਊ ਪਾਸ ਅੱਪਲੋਡ ਕਰਨ ਵਾਲੇ ਦਾ ਪਾਸ ਰੱਦ

ਹੁਸ਼ਿਆਰਪੁਰ ( ਜਨਗਾਥਾ ਟਾਇਮਜ਼ ,ਸਿਮਰਨ ) ਕੋੋਰੋਨਾ ਵਾਇਰਸ ਕਾਰਨ ਮਲੇਰਕੋਟਲਾ ਸਬ ਡਵੀਜ਼ਨ ਵਿੱਚ ਲੱਗੇ ਕਰਫਿਊ ਦੌੌਰਾਨ ਇੱਕ ਵਿਅਕਤੀ ਵੱਲੋੋਂ ਆਪਣਾ ਕਰਫਿਊ ਪਾਸ ਸੋਸ਼ਲ ਨੈਟਵਰਕਿ ਸਾਈਟ ਫੇਸਬੁੱਕ ਉਪਰ ਅਪਲੋਡ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਡੀ.ਐਮ. ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸ਼ਹਿਬਾਜ਼ ਹੁਸੈਨ ਨਾਮ ਦੇ ਵਿਅਕਤੀ ਦਾ ਕਰਫਿਊ ਪਾਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਵਿਚ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਸਨ ਅਤੇ ਇਨ੍ਹਾਂ ਸਭ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਸਨ। ਪਰੰਤੂ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਸ਼ਹਿਬਾਜ਼ ਹੁਸੈਨ ਨਾਮ ਦੇ ਵਿਅਕਤੀ ਨੇ ਆਪਣਾ ਕਰਫਿਊ ਪਾਸ ਫੇਸਬੁਕ ਉਪਰ ਅਪਲੋੋਡ ਕਰਕੇ ਸ਼ੋਹਰਤ ਖੱਟਣ ਦੀ ਕੋਸ਼ਿਸ਼ ਕੀਤੀ ਹੈ ਜ਼ੋ ਕਿ ਬਹੁਤ ਗਲਤ ਗੱਲ ਹੈ। ਪਾਂਥੇ ਨੇ ਕਿਹਾ ਕਿ ਕਰਫਿਊ ਪਾਸ ਸਿਰਫ ਲੋੜਵੰਦ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਅਤੇ ਹੋਰ ਰਾਸ਼ਨ ਆਦਿ ਪਹੁੰਚਾਉਣ ਲਈ ਜਾਰੀ ਕੀਤੇ ਗਏ ਸਨ ਨਾ ਕਿ ਆਮ ਲੋਕਾਂ ਵਿਚ ਸ਼ੋਹਰਤ ਖੱਟਣ ਲਈ।

ਪਾਂਥੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਰਾਸ਼ਨ ਜਾਂ ਹੋਰ ਜ਼ਰੂਰਤ ਦਾ ਸਮਾਨ ਵੰਡਣ ਸਮੇਂ ਦੀਆਂ ਤਸਵੀਰਾਂ ਤੋੋਂ ਇਲਾਵਾ ਆਪਣੇ ਸੰਪਰਕ ਨੰਬਰ ਸੋਸ਼ਲ ਸਾਇਟਸ ਉਪਰ ਸ਼ੇਅਰ ਕਰਨ ਤਾਂ ਜ਼ੋ ਲੋੜਵੰਦ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਰਫਿਊ ਪਾਸ ਦੀ ਵਰਤੋੋਂ ਸਿਰਫ ਰਾਸ਼ਨ ਵੰਡਣ ਜਾਣ ਸਮੇਂ ਹੀ ਕੀਤੀ ਜਾਵੇ।

About The Author

Leave a reply

Your email address will not be published. Required fields are marked *