Select Page

ਕੋਰੋਨਾ ਦੇ ਕਹਿਰ ਨਾਲ ਪਿੰਡਾਂ ਦੇ ਲੋਕਾਂ ਦਾ ਹਾਲ ਬੇਹਾਲ

ਕੋਰੋਨਾ ਦੇ ਕਹਿਰ ਨਾਲ ਪਿੰਡਾਂ ਦੇ ਲੋਕਾਂ ਦਾ ਹਾਲ ਬੇਹਾਲ

ਹੁਸ਼ਿਆਰਪੁਰ ( ਸ਼ਰਮਿੰਦਰ ਕਿਰਨ ) ਕੋਰੋਨਾ ਦੇ ਕਹਿਰ ਨਾਲ ਲੱਗੇ ਦੇਸ਼ ਭਰ ਵਿੱਚ ਕਰਫਿਊ ਦੌਰਾਨ ਹਰਿਆਣਾ ਕਸਬਾ ਦੇ ਬਲਾਕ ਭੂੰਗਾਂ ,ਕੰਢੀ ਖੇਤਰ ਅਤੇ ਹੋਰ ਪਿੰਡਾਂ ਵਿੱਚ ਖਾਣ ਪੀਣ ਅਤੇ ਸਹਿਤ ਸਬੰਧੀ ਸਮੱਸਿਆਵਾਂ ਗੰਭੀਰ ਬਣੀਆਂ ਹੋਈਆਂ ਹਨ ਪ੍ਰਸ਼ਾਸਨ ਵਲੋਂ ਪਿੰਡਾਂ ਅਤੇ ਕੰਢੀ ਖੇਤਰ ਵਿਚ ਹਜੇ ਤੱਕ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।ਲੋਕ ਆਪਣੇ ਘਰਾਂ ਵਿੱਚ ਵਿਲਕ ਰਹੇ ਹਨ।ਇਸ ਸਬੰਧੀ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਵਲੋ ਇੱਕ ਮਹਿਨੇ ਦੀ ਤਨਖਾਹ ਮੁੱਖ ਮੰਤਰੀ ਰਲੀਫ ਫੰਡ ਵਿੱਚ ਦੇ ਦਿੱਤੀ ਹੈ ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਹਰ ਪਿੰਡ ਦੇ ਗਰੀਬ ਲੋਕਾਂ ਤੱਕ ਰਾਸ਼ਣ ਸਮਗਰੀ ਪਹੁਚਾਣ ਦਾ ਪ੍ਰਬੰਧ ਕੀਤਾ ਜਾਵੇਗਾ।
ਲੋਕਾਂ ਦੀ ਮੱਦਦ ਕਰਨ ਲਈ ਪਿੰਡਾ ਦੇ ਸਰਪੰਚ ਆ ਰਹੇ ਸਾਮਣੇ– ਪਿੰਡਾਂ ਵਿੱਚ ਗਰੀਬ ਲੋਕਾਂ ਦੀ ਮੱਦਦ ਲਈ ਸਰਕਾਰ ਵਲੋ ਅਜੇ ਤੱਕ ਕੋਈ ਸਹੂਲਤਾਂ ਨਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਲੋਕ ਡਾਢੇ ਪ੍ਰੇਸ਼ਾਨ ਹਨ ਇਸ ਨੂੰ ਦੇਖਦੇ ਹੋਏ ਪਿੰਡਾਂ ਦੇ ਸਰਪੰਚਾਂ ਵਲੋ ਗਰੀਬ ਲੋਕਾ ਨੂੰ ਰਾਸ਼ਣ ਸਮਗਰੀ ਦੇਣ ਦਾ ਬੀੜਾਂ ਚੁਕਿਆ ਹੈ ਜੋ ਕਿ ਸ਼ਲਾਘਾਯੋਗ ਯੋਗ ਕਦਮ ਹੈ
ਇਸ ਸਬੰਧੀ ਪਿੰਡ ਗੁਰਾਇਆ ਦੇ ਸਾਬਕਾ ਸਰਪੰਚ ਜਗਜੀਤ ਸਿੰਘ , ਸਰਪੰਚ ਪੰਜਾਬ ਸਿੰਘ ਨੀਲਾ ਨਲੋਆ,ਸਰਪੰਚਪਰਵਿੰਦਰ ਸਿੰਘ ਸੱਜਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ਵਿੱਚ ਗਰੀਬ ਲੋਕਾਂ ਦੇ ਘਰਾਂ ਵਿੱਚ ਰਾਸ਼ਣ ਸਮਗਰੀ ਪਹੁੰਚਣ ਦਾ ਪ੍ਰਬੰਧ ਕਰ ਰਹੇ ਹਨ ।
ਇਸੇ ਤਰ੍ਹਾਂ ਐਡਵੋਕੇਟ ਸਰਬਜੀਤ ਸਿੰਘ ਭੂੰਗਾਂ ਨੇ ਦੱਸਿਆ ਕਿ ਇਨਾ ਪਿੰਡਾਂ ਦੇ ਵਸਨੀਕ ਬਲਾਕ ਭੂੰਗਾਂ ਦੇ ਲੋਕ ਵੀ ਰਾਸ਼ਣ ਸਮਗਰੀ ਤੇ ਸਹਿਤ ਸਹੂਲਤਾਂ ਤੋ ਵਾਝੇ ਹਨ।ਮੈਡੀਕਲ ਸਟੋਰ ਬੰਦ ਹੋਣ ਕਰਕੇ ਬੱਚਿਆਂ ਤੋ ਲੈ ਕੇ ਬਜੂਰਗਾ ਤੱਕ ਹਾਹਾਕਾਰ ਮਚੀ ਹੋਈ ਹੈ ਕਿਸੇ ਦੀ ਦਵਾਈਆਂ ਮੁਕ ਗਈਆ ਤਾ ਉਹ ਕਿਥੋ ਲੈਣ ਜੋ ਉਨ੍ਹਾਂ ਕਿਹਾ ਕਿ ਜੋ ਨੰਬਰ ਹੁਸ਼ਿਆਰਪੁਰ ਦੇ ਮੈਡੀਕਲ ਸਟੋਰ ਦਾ ਪਬਲੀਸ਼ ਕੀਤਾ ਗਿਆ ਹੈ ਉਹ ਕੱਲ ਦਾ ਬੰਦ ਆ ਰਿਹਾ ਹੈ।
ਉਨਾਂ ਨੇ ਕਿਹਾ ਕਿ ਮੀਡੀਆ ਕਰਮੀ,ਡਾਕਟਰ ਅਤੇ ਪੁਲਸ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੇਸ਼ ਪ੍ਰਤੀ ਆਪਣਾ ਫਰਜ ਤਨਦੇਹੀ ਨਾਲ ਨਿਭਾ ਰਹੇ ਹਨ।

About The Author

Leave a reply

Your email address will not be published. Required fields are marked *