Select Page

ਕੋਰੋਨਾ -ਹੁਣ ਤੱਕ ਹੁਸ਼ਿਆਰਪੁਰ ਵਿੱਚ 5 ਪਾਜੇਟਿਵ , ਸਾਰੇ ਮਰੀਜ ਹਰਭਜਨ ਸਿੰਘ ਦੇ ਸੰਪਰਕ ਵਿੱਚ

ਕੋਰੋਨਾ -ਹੁਣ ਤੱਕ ਹੁਸ਼ਿਆਰਪੁਰ ਵਿੱਚ 5 ਪਾਜੇਟਿਵ , ਸਾਰੇ ਮਰੀਜ ਹਰਭਜਨ ਸਿੰਘ ਦੇ ਸੰਪਰਕ ਵਿੱਚ

 

ਹੁਸ਼ਿਆਰਪੁਰ (ਸ਼ਾਨੇ ) ਜਿਲੇ ਦੋ ਪਾਜੇਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ ਤੱਕ 96 ਮਰੀਜਾਂ ਦੇ ਸੈਪਲ ਵਿੱਚ 67 ਮਰੀਜਾਂ ਦੀ ਜਾਂਚ ਰਿਪੋਟ ਆ ਗਈ ਹੈ । ਜਿਸ ਵਿੱਤ 3 ਹੋਰ ਨਵੇ ਮਰੀਜਾਂ ਪਾਜਟਿਵ ਹੋਣ ਨਾਲ ਜਿਲ੍ਹੇ ਅੰਦਰ ਕਰੋਨਾਂ ਦੇ ਮਰੀਜਾਂ ਦੀ ਗਿਣਤੀ 5 ਹੋ ਚੁੱਕੀ ਹੈ । ਇਹ ਮਰੀਜ ਬਲਾਕ ਪੋਸੀ ਦੇ ਪਿੰਡ ਮੋਰਾਂਵਾਲੀ ਦੇ ਪਹਿਲਾਂ ਤੋ ਪ੍ਰਭਾਵਿਤ ਮਰੀਜ ਹਰਭਜਨ ਸਿੰਘ ਦੇ ਪਰਿਵਾਰਿਕ ਮੈਬਰ ਉਸ ਦੀ ਪਤਨੀ ਪਰਮਜੀਤ ਕੋਰ 60 ਸਾਲ , ਉਸ ਦੀ ਨੂੰਹ੍ਹ ਗੁਰਪ੍ਰੀਤ ਕੋਰ ਉਮਰ 28 ਸਾਲ ਅਤੇ ਗੁਆਢੀ ਸਰਿੰਦਰ ਕੋਰ 66 ਪਤਨੀ ਬਲਦੇਵ ਸਿਘ ਪਾਏ ਗਏ ਹਨ । ਇਸ ਪਿੰਡ ਆਸ ਪਾਸ ਦੇ ਪਿੰਡ ਬਸਿਆਲ , ਐਮਾਂ ਜੱਟਾ, ਪੰਡੋਰੀ , ਬਿੰਜੋ, ਸੋਹਨੀ ਆਦਿ ਨੂੰ ਸੀਲ ਕੀਤਾ ਜਾ ਚੁੱਕਾ ਹੈ ਅਤੇ ਪਾਜੇਟਿਵ ਮਰੀਜ ਸਪੰਰਕ ਵਿੱਚ ਆਉਣ ਵਾਲੇ ਵਿਆਤਕੀਆਂ ਦੀ ਭਾਲ ਕਰਕੇ ਉਹਨਾਂ ਨੂੰ ਸਕਰੀਨਿੰਗ ਕੀਤੀ ਜਾ ਰਹੀ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ 9 ਮਰੀਜ ਦਾਖਿਲ ਹਨ . ਜੋ ਮੋਰਾਵਾਲੀ , ਮਦਵਾਣੀ ਅਤੇ ਸੈਲਾ ਖੁਰਦ ਨਾਲ ਸਬੰਧਿਤ ਹਨ ਵੀ ਇਸ ਪੋਜਟਿਵ ਮਰੀਜ ਦੇ ਸਪੰਰਕ ਵਿੱਚ ਸਨ । ਸਿਹਤ ਵਿਭਾਗ ਦੀਆ ਟੀਮਾਂ ਵਲੋ ਪ੍ਰਭਵਿਤ ਪਿੰਡਾਂ ਜਾ ਕੇ ਅੱਜ 20 ਸੈਪਲ ਹੋਰ ਇਕੱਤਰ ਕੀਤੇ ਗਏ । ਜਿਨਾਂ ਅਗਲੇਰੀ ਜਾਂਚ ਲਈ ਲੈਬ ਭੇਜ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਇਸ ਬਿਮਾਰੀ ਦੇ 80 ਪ੍ਰਤੀਸ਼ਤ ਤੱਕ ਪਾਜੇਟਿਵ ਕੇਸ ਘਰ ਵਿੱਚ ਇਕਾਤਵਾਸ ਵਿੱਚ ਰਹਿ ਕੇ ਨਿਜੀ ਸਿਹਤ ਸਫਾਈ , ਹੱਥਾਂ ਦੀ ਸਫਾਈ , ਮੂੰਹ ਤੇ ਮਾਸਿਕ ਅਤੇ ਸੰਤਲਿਤ ਖੁਰਾਕ ਆਦਿ ਲੈਣ ਨਾਲ ਠੀਕ ਹੋ ਜਾਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ , ਖਾਸੀ , ਜੁਕਾਮ, ਨਿਸ਼ਾ ਆਦਿ ਤੋ ਪ੍ਰਭਾਵਿਤ ਲੱਛਣਾ ਵਾਲੇ ਵਿਆਕਤੀਆਂ ਨੂੰ ਆਪਣੀ ਸਿਹਤ ਸੰਬਧੀ ਜਾਣਕਾਰੀ ਨਜਦੀਕੀ ਸੰਸਥਾਂ ਤੇ ਦਿੱਤੀ ਜਾਵੇ ।

About The Author

Leave a reply

Your email address will not be published. Required fields are marked *