Select Page

ਪੱਤਰਕਾਰੀ ਖ਼ੇਤਰ ‘ਚ ਅਦੁੱਤੀ ਸੇਵਾਵਾਂ ਦੇਣ ਵਾਲੇ ਅਗਨੀਹੋਤਰੀ , ਬਾਵਾ ਅਤੇ ਗੁਰਨਾਮ ਦਾ ਕਲ ਹੋਵੇਗਾ ਸਨਮਾਨ

ਪੱਤਰਕਾਰੀ ਖ਼ੇਤਰ ‘ਚ ਅਦੁੱਤੀ ਸੇਵਾਵਾਂ ਦੇਣ ਵਾਲੇ ਅਗਨੀਹੋਤਰੀ , ਬਾਵਾ ਅਤੇ ਗੁਰਨਾਮ ਦਾ ਕਲ ਹੋਵੇਗਾ ਸਨਮਾਨ

ਮਾਹਿਲਪੁਰ (ਜਨਗਾਥਾ ਟਾਈਮਜ਼ )- ਮਾਹਿਲਪੁਰ ਖ਼ੇਤਰ ਵਿਚ ਪਿਛਲੇ ਲੰਬੇ ਸਮੇਂ ਪੱਤਰਕਾਰੀ ਦੇ ਖ਼ੇਤਰ ਵਿਚ ਨਿਡਰਤਾ ਅਤੇ ਦਲੇਰੀ ਨਾਲ ਕੰਮ ਕਰ ਰਹੇ ਤਿੰਨ ਪੱਤਰਕਾਰਾਂ ਦਾ ਸਨਮਾਨ ਅੱਜ ਦੁਆਬਾ ਸਪੋਰਟਿੰਗ ਕਲੱਬ ਵਲੋਂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਖ਼ੇੜਾ ਨੇ ਦੱਸਿਆ ਕਿ ਦੁਆਬਾ ਸਪੋਰਟਿੰਗ ਕਲੱਬ ਵਲੋਂ ਹਰ ਸਾਲ ਪ੍ਰਵਾਸੀ ਭਾਰਤੀ ਅਤੇ ਖ਼ੇਡ ਪ੍ਰਮੋਟਰ ਅਮਰਜੀਤ ਸਿੰਘ ਜੌਹਲ ਵਲੋਂ ਆਪਣੀ ਮਾਤਾ ਮਹਿੰਦਰ ਕੌਰ ਬੈਂਸ ਦੀ ਯਾਦ ਵਿਚ ਦੁਆਬਾ ਫ਼ੁੱਟਬਾਲ ਟੂਰਨਾਮੈਂਟ ‘ਤੇ ਹਰ ਸਾਲ ਇਹ ਇਨਾਮ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਲਕੇ ਦੀਆਂ ਰਾਜਸੀ, ਸਮਾਜਿਕ, ਧਾਰਮਿਕ, ਖ਼ੇਡਾਂ ਅਤੇ ਲੋਕਾਂ ਦੀ ਆਵਾਜ਼ ਬਣ ਕੇ ਉੱਭਰਦੇ ਰਹੇ ਪੱਤਰਕਾਰ ਦੀਪਕ ਅਗਨੀਹੋਤਰੀ, ਸ਼ਿਵ ਕੁਮਾਰ ਬਾਵਾ ਅਤੇ ਗੁਰਨਾਮ ਸਿੰਘ ਬੇਂਸ ਦਾ ਇਸ ਵਾਰ ਸਨਮਾਨ ਕੀਤਾ ਜਾ ਰਿਹਾ ਹੈ। ਸ੍ਰੀ ਖੇੜਾ ਨੇ ਦੱਸਿਆ ਕਿ ਇਨ੍ਹਾਂ ਤਿੰਨਾ ਪੱਤਰਕਾਰਾਂ ਨੂੰ 11ਵੇਂ ਦੁਆਬਾ ਕੱਪ ਫ਼ੁੱਟਬਾਲ ਟੂਰਨਾਮੈਂਟ ਦੇ ਫ਼ਾਈਨਲ ਮੈਚਾਂ ਦੇ ਇਨਾਮ ਵੰਡ ਸਮਾਗਮ ਦੌਰਾਨ 11 ਹਜ਼ਾਰ ਦੀ ਨਗਦੀ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅਮਰਜੀਤ ਸਿੰਘ ਜੌਹਲ ਨੇ ਫ਼ੋਨ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਵਿਦੇਸ਼ਾਂ ਵਿਚ ਰਹਿ ਕੇ ਆਪਣੀ ਜਨਮ ਭੂਮੀ ਪ੍ਰਤੀ ਚਿੰਤਤ ਰਹਿੰਦੇ ਹਨ ਅਤੇ ਉਨ੍ਹਾਂ ਆਪਣੀ ਮਾਤਾ ਮਹਿੰਦਰ ਕੌਰ ਬੈਂਸ ਦੀ ਯਾਦ ਵਿਚ ਹਰ ਸਾਲ ਇਹ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਦੁਆਬਾ ਸਪੋਰਟਿੰਗ ਕਲੱਬ ਵਲੋਂ ਇਨ੍ਹਾਂ ਤਿੰਨੇ ਪੱਤਰਕਾਰਾਂ ਦੀ ਚੋਣ ‘ਤੇ ਸਮਾਜਿਕ, ਧਾਰਮਿਕ, ਰਾਜਸੀ, ਸਿੱਖ਼ਿਆ ਅਤੇ ਹੋਰ ਜਥੇਬੰਦੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਕਬਾਲ ਸਿੰਘ ਖ਼ੇੜਾ ਅਤੇ ਅਮਰਜੀਤ ਸਿੰਘ ਜੌਹਲ ਦਾ ਧੰਨਵਾਦ ਕੀਤਾ ਹੈ।
ਫ਼ੋਟੋ 24 ਦੀਪਕ ਅਗਨੀਹੋਤਰੀ, ਸ਼ਿਵ ਕੁਮਾਰ ਬਾਵਾ, ਗੁਰਨਾਮ ਸਿੰਘ ਬੈਂਸ

About The Author

Leave a reply

Your email address will not be published. Required fields are marked *